ਇਸ ਤਰੀਕੇ ਨਾਲ 30 ਸੈਕੰਡ 'ਚ ਖਤਮ ਹੋਵੇਗਾ ਕੋਰੋਨਾਵਾਇਰਸ, ਜਾਣੋ ਖਾਸ ਤਰੀਕੇ

02/13/2020 3:42:22 PM

ਬਰਲਿਨ (ਬਿਊਰੋ): ਕੋਰੋਨਾਵਾਇਰਸ ਕੋਵਿਡ 19 ਨਾਲ ਹੁਣ ਤੱਕ ਪੂਰੀ ਦੁਨੀਆ ਵਿਚ 60,108 ਲੋਕ ਇਨਫੈਕਟਿਡ ਹੋ ਚੁੱਕੇ ਹਨ। 1,363 ਲੋਕ ਮਾਰੇ ਜਾ ਚੁੱਕੇ ਹਨ। ਕੁੱਲ ਇਨਫੈਕਟਿਡ ਲੋਕਾਂ ਵਿਚੋਂ 59,639 ਲੋਕ ਸਿਰਫ ਚੀਨ ਵਿਚ ਹਨ ਜਦਕਿ 1,361 ਲੋਕ ਚੀਨ ਵਿਚ ਹੀ ਮਰ ਚੁੱਕੇ ਹਨ। ਹੁਣ ਜਰਮਨੀ ਦੇ ਵਿਗਿਆਨੀਆਂ ਨੇ ਦੱਸਿਆ ਹੈਕਿ ਕਿਵੇਂ ਕੋਰੋਨਾਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਮਤਲਬ ਕਿਵੇਂ ਮਾਰਿਆ ਜਾ ਸਕਦਾ ਹੈ।

ਇੰਝ ਖਤਮ ਕੀਤਾ ਜਾ ਸਕਦਾ ਹੈ ਕੋਰੋਨਾਵਾਇਰਸ
ਜਰਮਨੀ ਦੀ ਰੂਹਰ ਯੂਨੀਵਰਸਿਟੀ ਅਤੇ ਗ੍ਰੀਪਸਵਾਲਡ ਯੂਨੀਵਰਸਿਟੀ ਵਿਚ ਵਿਗਿਆਨੀਆਂ ਨੇ ਮਿਲ ਕੇ ਕੋਰੋਨਾਵਾਇਰਸ 'ਤੇ ਇਕ ਅਧਿਐਨ ਕੀਤਾ ਹੈ। ਇਹਨਾਂ ਨੇ ਹੁਣ ਤੱਕ ਕੋਰੋਨਾਵਾਇਰਸ 'ਤੇ ਹੋਏ 2 ਦਰਜਨ ਅਧਿਐਨਾਂ ਨੂੰ ਵੀ ਪੜ੍ਹਿਆ। ਫਿਰ ਉਹਨਾਂ ਨੇ ਪਤਾ ਕੀਤਾ ਕਿ ਕੋਰੋਨਾਵਾਇਰਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਉਸ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ। ਜਰਮਨੀ ਦੇ ਵਿਗਿਆਨੀਆਂ ਦੇ ਅਧਿਐਨ ਦੇ ਮੁਤਾਬਕ ਕੋਰੋਨਾਵਾਇਰਸ ਨੂੰ ਜਿਸ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਹੈ ਉਸ ਵਿਚ ਸਭ ਤੋਂ ਪ੍ਰਮੁੱਖ ਹੈ ਖੁਦ ਦਾ ਬਚਾਅ। 

PunjabKesari

ਕੋਰੋਨਾਵਾਇਰਸ ਨੂੰ ਕੀਟਾਣੂਨਾਸ਼ਕ (Disinfectant) ਦੀ ਮਦਦ ਨਾਲ ਖਤਮ ਕੀਤਾ ਜਾ ਸਕਦਾ ਹੈ।ਅਲਕੋਹਲ ਨਾਲ ਕੋਰੋਨਾਵਾਇਰਸ ਨੂੰ 1 ਮਿੰਟ ਵਿਚ ਖਤਮ ਕੀਤਾ ਜਾ ਸਕਦਾ ਹੈ ਜਦਕਿ ਬਲੀਚ ਦੀ ਮਦਦ ਨਾਲ ਇਸ ਨੂੰ ਸਿਰਫ 30 ਸੈਕੰਡ ਵਿਚ ਖਤਮ ਕਰ ਸਕਦੇ ਹਾਂ।

ਵੱਧ ਤਾਪਮਾਨ ਵਿਚ ਹੁੰਦਾ ਹੈ ਕਿਰਿਆਹੀਣ
ਇਸ ਅਧਿਐਨ ਵਿਚ ਦੱਸਿਾਆ ਗਿਆ ਹੈ ਕਿ ਕੋਰੋਨਾਵਾਇਰਸ 30 ਡਿਗਰੀ ਸੈਲਸੀਅਸ ਜਾਂ ਇਸ ਨਾਲੋਂ ਜ਼ਿਆਦਾ ਤਾਪਮਾਨ ਵਿਚ ਜਿਉਂਦਾ ਰਹਿਣ ਵਿਚ ਅਸਮੱਰਥ ਹੋ ਜਾਂਦਾ ਹੈ, ਜਿਵੇਂ-ਜਿਵੇਂ ਤਾਪਮਾਨ ਵੱਧਦਾ ਹੈ ਵਾਇਰਸ ਕਿਰਿਆਹੀਣ ਹੁੰਦਾ ਜਾਂਦਾ ਹੈ ਮਤਲਬ 30 ਡਿਗਰੀ ਸੈਲਸੀਅਸ ਤਾਪਮਾਨ ਜਾਂ ਉਸ ਨਾਲੋਂ ਜ਼ਿਆਦਾ ਹੋਣ 'ਤੇ ਕੋਰੋਨਾ ਦੀ ਤਾਕਤ ਘੱਟ ਹੋਣ ਲੱਗਦੀ ਹੈ।

PunjabKesari

ਲੰਬੇਂ ਸਮੇਂ ਤੱਕ ਜ਼ਿੰਦਾ ਰਹਿੰਦਾ ਹੈ ਕੋਰੋਨਾਵਾਇਰਸ
ਜਰਮਨੀ ਦੇ ਵਿਗਿਆਨੀਆਂ ਦੇ ਮੁਤਾਬਕ ਕੋਰੋਨਾਵਾਇਰਸ ਬਾਕੀ ਫਲੂ ਵਾਇਰਸ ਦੀ ਤੁਲਨਾ ਵਿਚ ਕਰੀਬ 4 ਗੁਣਾ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ। ਸਧਾਰਨ ਫਲੂ ਵਾਇਰਸ 2-3 ਦਿਨ ਤੱਕ ਜ਼ਿੰਦਾ ਰਹਿੰਦੇ ਹਨ। ਕੋਰੋਨਾਵਾਇਰਸ ਸਿਰਫ ਜ਼ਿੰਦਾ ਵਸਤਾਂ 'ਤੇ ਨਹੀਂ ਸਗੋਂ ਨਿਰਜੀਵ ਵਸਤਾਂ 'ਤੇ ਵੀ ਲੰਬੇਂ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ ਮਤਲਬ ਲੱਕੜ, ਗਲਾਸ, ਪਲਾਸਟਿਕ ਜਾਂ ਧਾਤ ਨਾਲ ਬਣੀ ਕਿਸੇ ਵੀ ਵਸਤੂ 'ਤੇ ਇਹ 9 ਦਿਨ ਜ਼ਿੰਦਾ ਰਹਿ ਸਕਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਅਜਿਹੀਆਂ ਵਸਤਾਂ ਦੀ ਵਰਤੋਂ ਸਾਵਧਾਨੀ ਨਾਲ ਕਰਨ ਦੀ ਲੋੜ ਹੈ।

PunjabKesari

ਘੱਟ ਤਾਪਮਾਨ ਵਿਚ ਹੁੰਦਾ ਹੈ ਕਿਰਿਆਸ਼ੀਲ
ਜਰਮਨ ਵਿਗਿਆਨੀਆਂ ਦੇ ਅਧਿਐਨ ਵਿਚ ਇਹ ਖੁਲਾਸਾ ਵੀ ਹੋਇਆ ਹੈ ਕਿ ਜੇਕਰ ਤਾਪਮਾਨ 4 ਡਿਗਰੀ ਜਾਂ ਉਸ ਨਾਲੋਂ ਘੱਟ ਰਹਿੰਦਾ ਹੈ ਤਾਂ ਕੋਰੋਨਾਵਾਇਰਸ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ। ਜੇਕਰ ਨਿਰਜੀਵ ਵਸਤਾਂ ਨੂੰ ਵੀ ਕੀਟਾਣੂਨਾਸ਼ਕ ਨਾਲ ਸਾਫ ਕਰੀਏ ਤਾਂ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ।

ਕੋਰੋਨਾਵਾਇਰਸ 15 ਸੈਕੰਡ ਵੀ ਹੀ ਸਿਹਤਮੰਦ ਇਨਸਾਨ ਨੂੰ ਇਨਫੈਕਟਿਡ ਕਰ ਸਕਦਾ ਹੈ ਪਰ ਜਰਮਨੀ ਦੇ ਵਿਗਿਆਨੀਆਂ ਦੇ ਅਧਿਐਨ ਦੇ ਮੁਤਾਬਕ ਹਾਲੇ ਤੱਕ ਇਹ ਪਤਾ ਨਹੀਂ ਚੱਲ ਪਾਇਆ ਹੈਕਿ ਕੋਰੋਨਾਵਾਇਰਸ ਨਿਰਜੀਵ ਵਸਤਾਂ ਤੋਂ ਇਨਸਾਨਾਂ ਵਿਚ ਕਿੰਨੀ ਦੇਰ ਵਿਚ ਫੈਲਦਾ ਹੈ।

PunjabKesari

ਮਾਸਕ ਪਾਉਣਾ ਜ਼ਰੂਰੀ
ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਵਿਚ ਸਲਾਹ ਜਾਰੀ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਲੋਕ ਲਗਾਤਾਰ ਅਲਕੋਹਲ ਨਾਲ ਹੱਥ ਧੋਣ। ਮਾਸਕ ਲਗਾ ਕੇ ਰੱਖਣ। ਕੋਸ਼ਿਸ਼ ਕਰਨ ਕਿ N-99 ਮਾਸਕ ਹੋਵੇ ਕਿਉਂਕਿ ਹਾਲ ਹੀ ਵਿਚ ਚੀਨ ਦੇ ਵਿਗਿਆਨੀਆਂ ਨੇ ਕਿਹਾ ਸੀ ਕਿ ਇਹ ਹੁਣ ਹਵਾ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ।


Vandana

Content Editor

Related News