ਜਰਮਨੀ ਨੇ ਅਫਗਾਨਿਸਤਾਨ ''ਚ ਦੂਤਘਰ ਕੀਤਾ ਬੰਦ
Sunday, Aug 15, 2021 - 09:07 PM (IST)
ਬਰਲਿਨ-ਜਰਮਨੀ ਨੇ ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਆਪਣਾ ਦੂਤਘਰ ਬੰਦ ਕਰ ਦਿੱਤਾ ਅਤੇ ਆਪਣੇ ਨਾਗਰਿਕਾਂ ਨੂੰ ਜਲਦ ਹੀ ਦੇਸ਼ ਛੱਡਣ ਦੀ ਅਪੀਲ ਕੀਤੀ ਹੈ। ਜਰਮਨੀ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਅਫਗਾਨਿਸਤਾਨ 'ਚ ਸੁਰੱਖਿਆ ਦੀ ਸਥਿਤੀ ਗੰਭੀਰ ਤੌਰ 'ਤੇ ਵਿਗੜ ਗਈ ਹੈ, ਇਸ ਲਈ ਰਾਜਧਾਨੀ ਕਾਬੁਲ 'ਚ ਜਰਮਨ ਦੂਤਘਰ ਨੂੰ ਅੱਜ ਤੋਂ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਚੀਨੀ ਕੰਪਨੀ ਹੁਵਾਵੇਈ ਕਰ ਰਹੀ ਪਾਕਿ 'ਚ ਜਾਸੂਸੀ, ਸੰਵੇਦਨਸ਼ੀਲ ਡਾਟਾ ਇਕੱਠਾ ਕਰਨ ਦਾ ਲੱਗਿਆ ਦੋਸ਼
ਵਿਦੇਸ਼ ਮੰਤਰੀ ਹੇਈਕੋ ਮਾਸ ਨੇ ਟਵੀਟ ਕੀਤਾ ਕਿ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਯਾਤਰੀ ਟਰਮਿਨਲ ਬੰਦ ਹੋਣ ਦੇ ਕਾਰਨ ਦੂਤਘਰ ਦੇ ਕਰਮਚਾਰੀਆਂ ਨੂੰ ਕਾਬੁਲ ਹਵਾਈ ਅੱਡੇ ਦੀ ਫੌਜ ਇਕਾਈ 'ਚ ਤਬਦੀਲ ਕਰ ਦਿੱਤਾ ਗਿਆ ਹੈ। ਜਰਮਨ ਮੀਡੀਆ ਮੁਤਾਬਕ ਜਰਮਨੀ ਦੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਲਈ ਪਹਿਲਾਂ ਬੁੰਡੇਸਵੇਹਰ ਫੌਜੀ ਜਹਾਜ਼ ਅੱਜ ਹੀ ਉਥੇ ਲਈ ਰਵਾਨਾ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।