ਜਰਮਨੀ ਨੇ ਜ਼ੇਲੇਂਸਕੀ ਦੇ ਦੌਰੇ ਤੋਂ ਪਹਿਲਾਂ ਯੂਕ੍ਰੇਨ ਨੂੰ ਵੱਡੇ ਫ਼ੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ

Sunday, May 14, 2023 - 12:28 AM (IST)

ਜਰਮਨੀ ਨੇ ਜ਼ੇਲੇਂਸਕੀ ਦੇ ਦੌਰੇ ਤੋਂ ਪਹਿਲਾਂ ਯੂਕ੍ਰੇਨ ਨੂੰ ਵੱਡੇ ਫ਼ੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ

ਬਰਲਿਨ : ਜਰਮਨੀ ਯੂਕ੍ਰੇਨ ਨੂੰ 2.7 ਬਿਲੀਅਨ ਯੂਰੋ (3 ਬਿਲੀਅਨ ਡਾਲਰ) ਤੋਂ ਵੱਧ ਦੀ ਵਾਧੂ ਫ਼ੌਜੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ਵਿੱਚ ਟੈਂਕ, ਐਂਟੀ-ਏਅਰਕ੍ਰਾਫਟ ਸਿਸਟਮ ਅਤੇ ਗੋਲਾ ਬਾਰੂਦ ਸ਼ਾਮਲ ਹੈ। ਜਰਮਨ ਸਰਕਾਰ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਜਰਮਨੀ ਵੱਲੋਂ ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਗਿਆ ਹੈ ਜਦੋਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਜਰਮਨੀ ਦੀ ਪਹਿਲੀ ਸੰਭਾਵਿਤ ਯਾਤਰਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਨੇ ਕਿਹਾ ਕਿ ਨਵੀਨਤਮ ਫ਼ੌਜੀ ਪੈਕੇਜ ਨਾਲ ਜਰਮਨੀ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਯੂਕ੍ਰੇਨ ਦਾ ਸਮਰਥਨ ਕਰਨ ਲਈ ਗੰਭੀਰ ਹੈ।

ਇਹ ਵੀ ਪੜ੍ਹੋ : ਚੀਨ 'ਚ ਉਈਗਰ ਮੁਸਲਮਾਨਾਂ 'ਤੇ ਕਹਿਰ ਜਾਰੀ, ਕੁਰਾਨ ਰੱਖਣ ਵਾਲਿਆਂ ਦੇ ਮੋਬਾਇਲਾਂ ਦੀ ਹੋ ਰਹੀ ਜਾਸੂਸੀ

ਉਨ੍ਹਾਂ ਕਿਹਾ ਕਿ ਜਰਮਨੀ ਯੂਕ੍ਰੇਨ ਦੀ ਹਰ ਸੰਭਵ ਮਦਦ ਕਰੇਗਾ। ਜ਼ੇਲੇਂਸਕੀ ਦੇ ਐਤਵਾਰ ਨੂੰ ਜਰਮਨੀ ਦਾ ਦੌਰਾ ਕਰਨ ਦੀ ਉਮੀਦ ਹੈ। ਹਾਲਾਂਕਿ, ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਜ਼ੇਲੇਂਸਕੀ ਦਾ ਜਰਮਨੀ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਦਾ ਸੰਕੇਤ ਹੈ। ਰੂਸੀ ਊਰਜਾ 'ਤੇ ਜਰਮਨੀ ਦੀ ਨਿਰਭਰਤਾ ਦੇ ਮੱਦੇਨਜ਼ਰ ਯੂਕ੍ਰੇਨ ਬਰਲਿਨ ਦੇ ਸਹਿਯੋਗ ਨੂੰ ਲੈ ਕੇ ਡਰਿਆ ਹੋਇਆ ਸੀ। ਇੱਥੋਂ ਤੱਕ ਕਿ ਤਤਕਾਲੀ ਜਰਮਨ ਚਾਂਸਲਰ ਐਂਜੇਲਾ ਮਾਰਕੇਲ ਨੇ ਵੀ ਨੋਰਡ ਸਟ੍ਰੀਮ ਗੈਸ ਪਾਈਪਲਾਈਨ ਦਾ ਸਮਰਥਨ ਕੀਤਾ ਸੀ। ਮਰਕੇਲ ਦੇ ਉੱਤਰਾਧਿਕਾਰੀ ਓਲਾਫ ਸਕੋਲਜ਼ ਨੇ ਰੂਸੀ ਊਰਜਾ 'ਤੇ ਨਿਰਭਰਤਾ ਨੂੰ ਪੜਾਅਵਾਰ ਛੱਡਣ ਲਈ ਸਹਿਮਤੀ ਜਤਾਈ ਸੀ ਪਰ ਸ਼ੁਰੂ ਵਿੱਚ ਹਥਿਆਰਾਂ ਨਾਲ ਯੂਕ੍ਰੇਨ ਦੀ ਮਦਦ ਕਰਨ ਤੋਂ ਝਿਜਕ ਰਹੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News