ਜਰਮਨੀ : ਸ਼ਖਸ ਨੇ ਭੀੜ 'ਤੇ ਚੜ੍ਹਾਈ ਕਾਰ, 18 ਬੱਚਿਆਂ ਸਮੇਤ 52 ਲੋਕ ਜ਼ਖਮੀ

02/25/2020 3:24:44 PM

ਬਰਲਿਨ (ਬਿਊਰੋ): ਜਰਮਨੀ ਦੇ ਸ਼ਹਿਰ ਵੋਲਕਮਰਸਨ ਵਿਚ ਆਯੋਜਿਤ ਇਕ ਕਾਰਨੀਵਲ ਪਰੇਡ 'ਤੇ ਇਕ ਸ਼ਖਸ ਨੇ ਆਪਣੀ ਕਾਰ ਚੜ੍ਹਾ ਦਿੱਤੀ। ਹਾਦਸੇ ਵਿਚ 18 ਬੱਚਿਆਂ ਸਮੇਤ 52 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋ ਕੁਝ ਦੀ ਹਾਲਤ ਗੰਭੀਰ ਹੈ। ਖੇਤਰੀ ਪ੍ਰਸਾਰਕ ਹੈਸੇ-ਸ਼ੂ ਨੇ ਕਿਹਾ ਕਿ ਪੁਲਸ ਦਾ ਮੰਨਣਾ ਹੈ ਕਿ ਸ਼ਖਸ ਨੇ ਜਾਣਬੁੱਝ ਕੇ ਲੋਕਾਂ 'ਤੇ ਕਾਰ ਚੜ੍ਹਾਈ। ਉਸ ਦੀ ਪਛਾਣ 29 ਸਾਲਾ ਜਰਮਨ ਨਾਗਰਿਕ ਦੇ ਰੂਪ ਵਿਚ ਹੋਈ ਹੈ। ਭਾਵੇਂਕਿ ਹੁਣ ਤੱਕ ਅਜਿਹਾ ਕਰਨ ਦੇ ਪਿੱਛੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ।

PunjabKesari

ਜਰਮਨ ਸਮਾਚਾਰ ਵੈਬਸਾਈਟ ਐੱਚ.ਐੱਨ.ਏ. ਨੇ ਗਵਾਹਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਖਸ ਨੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਭੀੜ ਵਿਚ ਪੂਰੀ ਗਤੀ ਨਾਲ ਕਾਰ ਚੜ੍ਹਾ ਦਿੱਤੀ। ਲੋਕ ਇੱਥੇ ਲੇਂਟ ਦੇ ਕ੍ਰਿਸ਼ਚੀਅਨ ਸੀਜਨ ਦੇ ਰਵਾਇਤੀ ਜਲੂਸ ਲਈ ਇਕੱਠੇ ਹੋਏ ਸਨ। ਕਰੋਲ ਦੇ ਖੇਤਰੀ ਕੇਂਦਰ ਵਿਚ ਇਕ ਪੁਲਸ ਬੁਲਾਰੇ ਨੇ ਕਿਹਾਕਿ ਹਾਦਸੇ ਵਿਚ 52 ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਟਵਿੱਟਰ 'ਤੇ ਲਿਖਿਆ,''ਪੀੜਤਾਂ ਵਿਚ 18 ਬੱਚੇ ਹਨ। ਮੌਜੂਦਾ ਸਮੇਂ 35 ਲੋਕ ਹਾਲੇ ਵੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ ਅਤੇ 17 ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ।'' ਬਿਲਡ ਅਖਬਾਰ ਨੇ ਕਿਹਾ ਕਿ ਇਕ ਤਿਹਾਈ ਲੋਕਾਂ ਨੂੰ ਗੰਭੀਰ ਅਤੇ ਕੁਝ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ।

PunjabKesari

ਪੁਲਸ ਨੇ ਮੰਨਿਆ ਕਿ ਇਹ ਇਕ ਹਮਲਾ ਸੀ ਪਰ ਇਸ ਗੱਲ ਦੇ ਕੋਈ ਸੰਕੇਤ ਨਹੀਂ ਸਨ ਕਿ ਇਹ ਰਾਜਨੀਤੀ ਨਾਲ ਪ੍ਰੇਰਿਤ ਸੀ। ਇਸ ਮਗਰੋਂ ਪੁਲਸ ਨੇ ਜਰਮਨ ਰਾਜ ਹੇਸੇ ਦੀਆਂ ਸਾਰੀਆਂ ਕਾਰਨੀਵਲ ਪਰੇਡਾਂ ਨੂੰ ਬੰਦ ਕਰ ਦਿੱਤਾ ਜਿੱਥੇ ਸਾਵਧਾਨੀ ਉਪਾਅ ਦੇ ਰੂਪ ਵਿਚ ਵੋਲਕੇਮਰਸਨ ਵੀ ਹੈ। ਪੁਲਸ ਨੇ ਕਿਹਾ ਕਿ ਉਹਨਾਂ ਨੂੰ ਜਰਮਨੀ ਵਿਚ ਕਿਤੇ ਵੀ ਕਿਸੇ ਵੀ ਖਤਰੇ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ।


Vandana

Content Editor

Related News