ਹੁਣ ਜਰਮਨੀ ''ਚ ਵੀ ਪਲਾਸਟਿਕ ਬੈਗ ਦੀ ਵਰਤੋਂ ''ਤੇ ਲੱਗੇਗੀ ਪਾਬੰਦੀ

Monday, Aug 12, 2019 - 03:50 PM (IST)

ਬਰਲਿਨ (ਬਿਊਰੋ)— ਦੁਨੀਆ ਭਰ ਦੇ ਦੇਸ਼ਾਂ ਵਿਚ ਪਲਾਸਟਿਕ ਉਤਪਾਦਾਂ ਦੀ ਵਰਤੋਂ ਨੂੰ ਘੱਟ ਕਰਨ ਦੀ ਪਹਿਲ ਜਾਰੀ ਹੈ। ਇਸੇ ਪਹਿਲ ਦੇ ਤਹਿਤ ਜਰਮਨੀ ਵਿਚ ਮੰਤਰੀ ਪਲਾਸਟਿਕ ਬੈਗ ਦੀ ਵਰਤੋਂ ਨੂੰ ਪਾਬੰਦੀਸ਼ੁਦਾ ਕਰਨ ਦੀ ਯੋਜਨਾ ਬਣਾ ਰਹੇ ਹਨ। ਅਸਲ ਵਿਚ ਸ਼ੁਰਆਤ ਸਮੇਂ ਰਿਟੇਲਰਸ ਨਾਲ ਆਪਣੀ ਮਰਜ਼ੀ ਨਾਲ ਇਨ੍ਹਾਂ ਦੀ ਵਰਤੋਂ ਬੰਦ ਕਰਨ ਦੀ ਯੋਜਨਾ ਸੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਵਾਤਾਵਰਣ ਮੰਤਰੀ ਸਵੈਨੀਆ ਸ਼ੁਲਜ਼ ਨੇ ਐਤਵਾਰ ਨੂੰ ਇਹ ਐਲਾਨ ਕੀਤਾ।

PunjabKesari

ਸ਼ੁਲਜ਼ ਨੇ ਕਿਹਾ ਕਿ ਮੇਰਾ ਮੰਤਰਾਲੇ ਇਸ ਤਰ੍ਹਾਂ ਪਲਾਸਟਿਕ ਪਾਬੰਦੀ ਨੂੰ ਲਾਗੂ ਕਰੇਗਾ। ਭਾਵੇਂਕਿ ਉਨ੍ਹਾਂ ਨੇ ਇਸ ਲਈ ਕੋਈ ਟਾਈਮ ਟੇਬਲ ਨਹੀਂ ਦਿੱਤਾ। ਸ਼ੁਲਜ਼ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹੈ ਅਸੀਂ 'ਸਮਾਜ ਨੂੰ ਸੁੱਟ ਦਿਓ' (throw away soceity) ਵਿਚੋਂ ਨਿਕਲੀਏ ਅਤੇ ਕੁੱਲ ਮਿਲਾ ਕੇ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰੀਏ। ਇੱਥੇ ਦੱਸ ਦਈਏ ਕਿ ਯੂਰਪੀ ਯੂਨੀਅਨ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੇ ਉਤਪਾਦਾਂ ਜਿਵੇਂ ਸਟ੍ਰਾ, ਚਾਕੂ ਅਤੇ ਫੋਰਕ ਦੀ ਵਰਤੋਂ ਨੂੰ ਸਾਲ 2021 ਤੋਂ ਬੰਦ ਕਰਨ ਜਾ ਰਿਹਾ ਹੈ। ਭਾਵੇਂਕਿ ਹੋਰ ਸਾਮਾਨਾਂ ਵਿਚ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਕੁਝ ਸਮਾਂ ਜ਼ਰੂਰ ਦਿੱਤਾ ਜਾਵੇਗਾ। 

PunjabKesari

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਪਲਾਸਟਿਕ ਵੇਸਟ ਕੱਢਣ ਦੇ ਮਾਮਲੇ ਵਿਚ ਚੀਨ ਪਹਿਲੇ ਸਥਾਨ 'ਤੇ ਹੈ। ਦੂਜੇ ਨੰਬਰ 'ਤੇ ਇੰਡੋਨੇਸ਼ੀਆ ਹੈ। ਇੰਡੋਨੇਸ਼ੀਆ ਨੇ ਕਿਹਾ ਹੈ ਕਿ ਉਹ ਸਾਲ 2025 ਤੱਕ ਸਮੁੰਦਰ ਵਿਚ ਜਾਣ ਵਾਲੇ ਪਲਾਸਟਿਕ ਦੇ ਕਚਰੇ ਵਿਚ ਕਰੀਬ 70 ਫੀਸਦੀ ਦੀ ਕਮੀ ਕਰੇਗਾ। ਇਸ ਲਈ ਉੱਥੇ ਦੀ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਲਾਸਟਿਕ ਦੀ ਘੱਟ ਵਰਤੋਂ ਕਰਨ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।


Vandana

Content Editor

Related News