ਜਰਮਨੀ ’ਚ 9 ਮਹੀਨਿਆਂ ’ਚ ਕੋਰੋਨਾ ਵਾਇਰਸ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

06/14/2021 2:35:19 PM

ਬਰਲਿਨ (ਭਾਸ਼ਾ) : ਜਰਮਨੀ ਵਿਚ ਕੋਰੋਨਾ ਵਾਇਰਸ ਦੇ 9 ਮਹੀਨਿਆਂ ਵਿਚ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਧਿਕਾਰੀ ਮਾਸਕ ਲਗਾਉਣ ਦੇ ਨਿਯਮ ਵਿਚ ਢਿੱਲ ਦੇਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੇ ਹਨ। ਰਾਸ਼ਟਰੀ ਰੋਗ ਕੰਟਰੋਲ ਕੇਂਦਰ, ਰਾਬਰਟ ਕੋਚ ਇੰਸਟੀਚਿਊਟ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 549 ਮਾਮਲੇ ਦਰਜ ਕੀਤੇ ਗਏ ਹਨ।

ਪਿਛਲੇ ਸਾਲ 21 ਸਤੰਬਰ ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ਨਵੇਂ ਮਰੀਜ਼ਾਂ ਦੀ ਸੰਖਿਆ 1 ਹਜ਼ਾਰ ਤੋਂ ਘੱਟ ਹੈ। ਜਰਮਨੀ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 37 ਲੱਖ ਮਾਮਲੇ ਆ ਚੁੱਕੇ ਹਨ। 10 ਹੋਰ ਪੀੜਤਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 89,844 ਪਹੁੰਚ ਗਿਆ ਹੈ। ਹਾਲ ਦੇ ਹਫ਼ਤਿਆਂ ਵਿਚ ਇੰਫੈਕਸ਼ਨ ਦੇ ਅੰਕੜੇ ਤੇਜ਼ੀ ਨਾਲ ਘੱਟ ਹੋਏ ਹਨ ਅਤੇ ਮਾਸਕ ਲਗਾਉਣ ਦੇ ਨਿਯਮਾਂ ਦੇ ਭਵਿੱਖ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। 

ਸਿਹਤ ਮੰਤਰੀ ਜੇਨਸ ਸਪੈਨ ਨੇ ਇਕ ਅਖ਼ਬਾਰ ਨੂੰ ਦੱਸਿਆ ਕਿ ਇਸ ਬਾਰੇ ਵਿਚ ਹੌਲੀ-ਹੌਲੀ ਪਹੁੰਚ ਕੀਤੀ ਜਾਣੀ ਚਾਹੀਦੀ ਹੈ ਅਤੇ ਖੁੱਲ੍ਹੀਆਂ ਜਗ੍ਹਾਵਾਂ ’ਤੇ ਮਾਸਕ ਲਗਾਉਣ ਦੇ ਨਿਯਮ ਨੂੰ ਹਟਾਇਆ ਜਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਬੰਦ ਖੇਤਰਾਂ ਵਿਚ ਮਾਸਕ ਲਗਾਉਣ ਦੇ ਨਿਯਮ ਨੂੰ ਹੌਲੀ-ਹੌਲੀ ਹਟਾਇਆ ਜਾਏਗਾ, ਜਿੱਥੇ ਇੰਫੈਕਸ਼ਨ ਦੀ ਦਰ ਘੱਟ ਹੈ ਅਤੇ ਟੀਕਾਕਰਨ ਦੀ ਦਰ ਜ਼ਿਆਦਾ ਹੈ।


cherry

Content Editor

Related News