ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ ''ਚ ਦੱਸਿਆ ''ਨਾਇਕ''

Sunday, Nov 15, 2020 - 09:11 PM (IST)

ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ ''ਚ ਦੱਸਿਆ ''ਨਾਇਕ''

ਬਰਲਿਨ-ਜਰਮਨੀ ਦੀ ਸਰਕਾਰ ਨੇ ਇਕ ਵਿਗਿਆਪਨ ਜਾਰੀ ਕੀਤਾ ਹੈ ਜਿਸ 'ਚ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਆਲਸੀ ਲੋਕਾਂ ਨੂੰ ਨਾਇਕ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਸਰਕਾਰ ਨੇ 90 ਸੈਕਿੰਡ ਦੀ ਇਕ ਵੀਡੀਓ ਸ਼ਨੀਵਾਰ ਨੂੰ ਜਾਰੀ ਕੀਤੀ। ਇਸ 'ਚ ਇਕ ਬਜ਼ੁਰਗ ਵਿਅਕਤੀ ਦੱਸ ਰਿਹਾ ਹੈ ਕਿ ਉਸ ਨੇ 2020 ਦੀਆਂ ਸਰਦੀਆਂ 'ਚ ਆਪਣੇ ਦੇਸ਼ ਦੀ ਕਿਸ ਤਰ੍ਹਾਂ ਸੇਵਾ ਕੀਤੀ ਜਦ ਕੋਰੋਨਾ ਵਾਇਰਸ ਮਹਾਮਾਰੀ ਦਾ ਹਮਲਾ ਹੋਇਆ ਸੀ।

ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ

ਵਿਗਿਆਪਨ 'ਚ ਉਹ ਵਿਅਕਤੀ ਦੱਸਦਾ ਹੈ ਕਿ ਉਸ ਸਮੇਂ ਉਹ ਵਿਦਿਆਰਥੀ ਸੀ। ਵਿਗਿਆਪਨ 'ਚ ਉਹ ਵਿਅਕਤੀ ਕਹਿੰਦਾ ਹੈ, ''ਅਚਾਨਕ ਇਸ ਦੇਸ਼ ਦੀ ਕਿਸਮਤ ਸਾਡੇ ਹੱਥਾਂ 'ਚ ਆ ਗਈ ਅਤੇ ਅਸੀਂ ਉਹੀ ਕੀਤਾ ਜਿਸ ਦੀ ਸਾਡੇ ਤੋਂ ਉਮੀਦ ਸੀ ਅਤੇ ਜੋ ਠੀਕ ਸੀ। ਭਾਵ ਅਸੀਂ ਕੁਝ ਨਹੀਂ ਕੀਤਾ।'' ਵਿਅਕਤੀ ਅਗੇ ਕਹਿੰਦਾ ਹੈ, ''ਦਿਨ ਰਾਤ, ਅਸੀਂ ਘਰ 'ਚ ਹੀ ਰਹੇ ਅਤੇ ਕੋਰੋਨਾ ਵਾਇਰਸ ਨਾਲ ਲੜਦੇ ਰਹੇ।

ਇਹ ਵੀ ਪੜ੍ਹੋ :ਤੁਹਾਡੇ ਫੋਨ 'ਚ ਸਭ ਤੋਂ ਜ਼ਿਆਦਾ ਵਾਇਰਸ ਗੂਗਲ ਪਲੇਅ ਸਟੋਰ ਰਾਹੀਂ ਹੀ ਪਹੁੰਚਦਾ ਹੈ : ਰਿਪੋਰਟ

ਸਾਡਾ ਮੋਰਚਾ ਸਾਡਾ ਕਾਓਚ (ਸੋਫਾ) ਸੀ ਅਤੇ ਸਾਡਾ ਸਬਰ ਸਾਡਾ ਹਥਿਆਰ ਸੀ।'' ਇਸ ਵਿਗਿਆਪਨ ਦੇ ਆਖਿਰ 'ਚ ਸਰਕਾਰ ਵੱਲੋਂ ਸੰਦੇਸ਼ ਦਿੱਤਾ ਗਿਆ ਹੈ, ''ਘਰ 'ਚ ਰਹਿ ਕੇ ਤੁਸੀਂ ਵੀ ਨਾਇਕ ਬਣ ਸਕਦੇ ਹੋ।'' ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰਮਨੀ ਦੀ ਸਰਕਾਰ ਨੇ ਨਵੰਬਰ ਮਹੀਨੇ ਤੋਂ ਨਵੀਆਂ ਪਾਬੰਦੀਆਂ ਲਗਾਈਆਂ ਹਨ। ਇਥੇ ਰੋਸਟੋਰੈਂਟ, ਬਾਰ ਅਤੇ ਜਿੰਮ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।


author

Karan Kumar

Content Editor

Related News