ਜਰਮਨੀ ਦੀ ਕੋਰਟ ਨੇ ਸਕੂਲ ''ਚ ਹਿਜ਼ਾਬ ਪਹਿਨਣ ''ਤੇ ਲੱਗੀ ਪਾਬੰਦੀ ਹਟਾਈ

02/04/2020 6:45:32 PM

ਬਰਲਿਨ (ਏਜੰਸੀ)- ਜਰਮਨੀ 'ਚ ਜ਼ਿਆਦਾਤਰ ਰਾਜਨੀਤਕ ਪਾਰਟੀਆਂ ਇਥੋਂ ਦੀਆਂ ਔਰਤਾਂ ਦੇ ਬੁਰਕਾ ਅਤੇ ਹਿਜ਼ਾਬ ਪਹਿਨਣ 'ਤੇ ਪਾਬੰਦੀ ਲਗਾਉਣ ਦੀ ਹਮਾਇਤੀ ਰਹੀਆਂ ਹਨ। ਜੇਕਰ ਹੁਣ ਉਥੋਂ ਦੀ ਅਦਾਲਤ ਨੇ ਜਰਮਨੀ ਦੇ ਹੈਮਬਰਗ ਸ਼ਹਿਰ ਵਿਚ ਬੁਰਕਾ ਪਹਿਨਣ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਇਸ ਤੋਂ ਬਾਅਦ ਉਥੇ ਇਕ ਨਵੀਂ ਬਹਿਸ ਛਿੜ ਗਈ ਹੈ। ਦਰਅਸਲ 2018 ਵਿਚ ਜਰਮਨੀ ਦੇ ਨਾਰਥ ਰਾਈਨ ਵੇਸਟਫੇਲੀਆ ਸੂਬੇ ਵਿਚ ਵਿਵਾਦ ਹੋਇਆ ਸੀ। ਉਸ ਸਮੇਂ ਇਥੇ 14 ਸਾਲ ਤੋਂ ਛੋਟੀ ਬੱਚੀਆਂ ਦੇ ਸਕੂਲ ਵਿਚ ਮੂੰਹ ਢੱਕਣ ਵਾਲੇ ਸਕਾਰਫ ਅਤੇ ਹਿਜ਼ਾਬ 'ਤੇ ਪਾਬੰਦੀ ਲਾਗੂ ਕਰਨ ਦੀ ਯੋਜਨਾ ਬਣਾਈ ਸੀ। ਇਸੇ ਤੋਂ ਬਾਅਦ ਇਕ ਸਕੂਲੀ ਵਿਦਿਆਰਥਣ ਨੇ ਇਸ ਦਾ ਵਿਰੋਧ ਕਰਦੇ ਹੋਏ ਕੋਰਟ ਵਿਚ ਕੇਸ ਫਾਈਲ ਕਰ ਦਿੱਤਾ ਸੀ, ਇਸ ਕੇਸ ਦੀ ਸੁਣਵਾਈ ਕਰਦੇ ਹੋਏ ਹੀ ਹੁਣ ਕੋਰਟ ਨੇ ਇਹ ਹੁਕਮ ਦਿੱਤਾ ਹੈ ਕਿ ਵਿਦਿਆਰਥੀਆਂ ਦਾ ਸਕੂਲ ਵਿਚ ਹਿਜ਼ਾਬ ਪਹਿਨਣਾ ਕਿਸੇ ਵੀ ਤਰ੍ਹਾਂ ਨਾਲ ਲਾਜ਼ਮੀ ਨਹੀਂ ਹੈ। ਇਹ ਹੁਕਮ ਹੈਮਬਰਗ ਸ਼ਹਿਰ ਦੀ ਇਕ ਅਦਾਲਤ ਨੇ ਦਿੱਤਾ।

ਹੈਮਬਰਗ ਦੇ ਸਕੂਲੀ ਅਧਿਕਾਰੀਆਂ ਨੇ 16 ਸਾਲਾ ਵਿਦਿਆਰਥਣ ਦੀ ਮਾਂ ਨੂੰ ਕਿਹਾ ਸੀ ਕਿ ਉਹ ਯਕੀਨੀ ਕਰੇ ਕਿ ਉਨ੍ਹਾਂ ਦੀ ਧੀ ਜਮਾਤ ਵਿਚ ਬੈਠਣ ਦੌਰਾਨ ਪੂਰੇ ਚਿਹਰੇ ਨੂੰ ਢੱਕਣ ਵਾਲਾ ਬੁਰਕਾ ਨਾ ਪਹਿਨੇ। ਇਸ ਨਿਰਦੇਸ਼ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਨਿਯਮਾਂ ਮੁਤਾਬਕ ਅਧਿਕਾਰੀਆਂ ਕੋਲ ਇਸ ਤਰ੍ਹਾਂ ਦੀ ਪਾਬੰਦੀ ਲਗਾਉਣ ਦਾ ਅਧਿਕਾਰ ਨਹੀਂ ਹੈ। 16 ਸਾਲਾ ਵਿਦਿਆਰਥਣ ਰਿਟੇਲ ਸੇਲਸ ਦੀ ਪੜ੍ਹਾਈ ਕਰ ਰਹੀ ਹੈ। ਅਦਾਲਤ ਨੇ ਕਿਹਾ ਹੈ ਕਿ ਉਸ ਦੇ ਕੋਲ ਆਪਣੀ ਧਾਰਮਿਕ ਸੁਤੰਤਰਤਾ ਦੀ ਬਿਨਾਂ ਕਿਸੇ ਸ਼ਰਤ ਦੇ ਰੱਖਿਆ ਦਾ ਅਧਿਕਾਰ ਹੈ। ਡੀ.ਡਬਲਿਊ. ਸਾਈਟ ਮੁਤਾਬਕ ਇਸ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ।

ਹੈਮਬਰਗ ਦੇ ਸੋਸ਼ਲ ਡੈਮੋਕ੍ਰੇਟਿਕ ਸਿੱਖਿਆ ਮੰਤਰੀ ਟਾਈਸ ਰਾਬੇ ਨੇ ਕਿਹਾ ਕਿ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਉਹ ਸਰਕਾਰੀ ਨਿਯਮਾਂ ਵਿਚ ਬਦਲਾਅ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਸੰਸਕ੍ਰਿਤੀ ਅਤੇ ਧਰਮ ਕੀ ਆਖਦੇ ਹਨ ਪਰ ਸਕੂਲ ਵਿਚ ਹਰ ਵਿਦਿਆਰਥੀ-ਵਿਦਿਆਰਥਣ ਨੂੰ ਆਪਣਾ ਚਿਹਰਾ ਖੁੱਲ੍ਹੇ ਵਿਚ ਦਿਖਾਉਣਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਰੀਆਂ ਸੰਸਕ੍ਰਿਤੀਆਂ ਅਤੇ ਧਰਮਾਂ ਤੋਂ ਬੱਚੇ ਅਤੇ ਨੌਜਵਾਨ ਜਮਾਤ ਦੀਆਂ ਗਤੀਵਿਧੀਆਂ ਵਿਚ ਬਰਾਬਰ ਰੂਪ ਨਾਲ ਹਿੱਸਾ ਲੈ ਸਕਣ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵਿਦਿਆਰਥੀ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਢਕਿਆ ਹੁੰਦਾ ਹੈ ਤਾਂ ਇਹ ਇਕ ਹੱਦ ਦੇ ਪਾਰ ਹੋਣ ਵਰਗਾ ਹੈ ਜਿਸ ਤੋਂ ਪੂਰੀ ਤਰ੍ਹਾਂ ਸਿਖਾਉਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਦਰਅਸਲ ਜਰਮਨੀ ਵਿਚ ਸਿੱਖਿਆ ਨਾਲ ਸਬੰਧਿਤ ਕਾਨੂੰਨ ਕੇਂਦਰ ਸਰਕਾਰ ਨਹੀਂ ਬਣਾਉਂਦੀ। ਇਸ ਤਰ੍ਹਾਂ ਦੇ ਕਾਨੂੰਨ ਉਥੋਂ ਦੀਆਂ ਸੂਬਾ ਸਰਕਾਰ ਬਣਾਉਂਦੀ ਹੈ। ਇਸ ਵਿਵਾਦ ਤੋਂ ਬਾਅਦ ਪੂਰੇ ਦੇਸ਼ ਵਿਚ ਸਕੂਲ ਵਿਚ ਬੁਰਕਾ ਪਹਿਨਣ 'ਤੇ ਬਹਿਸ ਛਿੜ ਗਈ ਹੈ।


Sunny Mehra

Content Editor

Related News