ਹੁਣ ਜਰਮਨੀ ਦੀ ਇਹ ਕੰਪਨੀ ਵੀ ਕੋਰੋਨਾ ਟੈਸਟ ਕਿੱਟ ਬਣਾਉਣ ਦੀ ਦੌੜ 'ਚ ਹੋਈ ਸ਼ਾਮਲ

03/28/2020 6:52:37 PM

ਬਰਲੀਨ—ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਦੁਨੀਆਭਰ 'ਚ ਟੈਸਟ ਕਿੱਟ ਅਤੇ ਟੀਕੇ ਬਣਾਉਣ ਲਈ ਰਿਸਰਚ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦੁਨੀਆਭਰ ਦੀਆਂ 35 ਹੋਰ ਕੰਪਨੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਰੋਨਾਵਾਇਰਸ ਦੀ ਕਿੱਟ ਬਣਾਉਣ 'ਚ ਲੱਗੀਆਂ ਹੋਈਆਂ ਹਨ ਪਰ ਅਜੇ ਤਕ ਕਿਸੇ ਦੇਸ਼ ਨੇ ਇਸ ਵਾਇਰਸ ਦੀ ਕਿੱਟ ਬਣਾਉਣ ਦੀ ਪੁਸ਼ਟੀ ਨਹੀਂ ਕੀਤੀ ਹੈ। ਮੈਡੀਕਲ ਕੰਪਨੀਆਂ ਤਾਂ ਪਹਿਲਾਂ ਹੀ ਇਸ ਦਿਸ਼ਾ 'ਚ ਲੱਗੀਆਂ ਹੋਈਆਂ ਸਨ ਪਰ ਹੁਣ ਕਾਰ ਕੰਪਨੀਆਂ ਦੇ ਪਾਰਟਸ ਬਣਾਉਣ ਵਾਲੀ ਜਰਮਨੀ ਦੀ ਬਾਸ਼ ਕੰਪਨੀ ਵੀ ਇਸ ਦੌੜ 'ਚ ਸ਼ਾਮਲ ਹੋ ਗਈ ਹੈ। ਜਰਮਨ ਕੰਪਨੀ ਬਾਸ਼ ਨੇ ਜਲਦ ਅਤੇ ਸੁਰੱਖਿਅਤ ਟੈਸਟਿੰਗ ਦਾ ਰਸਤਾ ਕੱਢਿਆ ਹੈ ਅਤੇ ਕੋਰੋਨਾਵਾਇਰਸ ਦੇ ਵਧਦੇ ਕਹਿਰ ਕਾਰਣ ਸਭ ਤੋਂ ਵੱਡੀ ਸਮੱਸਿਆ ਪ੍ਰਭਾਵਿਤ ਲੋਕਾਂ ਨੂੰ ਜਲਦ ਟੈਸਟ ਕਰਨ ਦੀ ਹੈ। ਇਕ ਰਿਪੋਰਟ ਮੁਤਾਬਕ ਬਾਸ਼ ਕੰਪਨੀ ਮੈਡੀਕਲ ਅਤੇ ਕੁਝ ਦੂਜੀਆਂ ਫੀਲਡ 'ਚ ਵੀ ਕੰਮ ਕਰ ਰਹੀ ਹੈ।

PunjabKesari

ਮੈਡੀਕਲ ਦੀ ਫੀਲਡ 'ਚ ਵੀ ਹੈ ਬਾਸ਼ ਕੰਪਨੀ
ਜਰਮਨੀ ਦੀ ਦਿੱਗਜ ਕੰਪਨੀ ਬਾਸ਼ ਦੀ ਮੈਡੀਕਲ ਟੀਮ ਵੱਲੋਂ ਕੰਪਨੀ ਨੇ ਖਬਰ ਦਿੱਤੀ ਹੈ ਕਿ ਉਸ ਨੇ ਵਾਇਰਸ ਨੂੰ ਟੈਸਟ ਕਰਨ ਦਾ ਇਕ ਤੇਜ਼ ਤਰੀਕਾ ਕੱਢ ਲਿਆ ਹੈ। ਇਸ ਤਕਨੀਕ ਦੀ ਮਦਦ ਨਾਲ ਸੈਂਪਲ ਨੂੰ ਕਿਤੇ ਦੂਰ ਕਿਸੇ ਲੈਬ 'ਚ ਬਿਨਾਂ ਭੇਜੇ ਅਤੇ ਢਾਈ ਘੰਟੇ ਅੰਦਰ ਟੈਸਟ ਕੀਤਾ ਜਾ ਸਕੇਗਾ। ਇਸ ਟੈਸਟ ਤੋਂ ਪਤਾ ਚੱਲ ਜਾਵੇਗਾ ਕਿ ਵਿਅਕਤੀ ਵਾਇਰਸ ਨਾਲ ਪ੍ਰਭਾਵਿਤ ਹੈ ਜਾਂ ਨਹੀਂ। ਇਸ ਤਰ੍ਹਾਂ ਦੇ ਟੈਸਟ 'ਚ ਸਮੇਂ ਦੀ ਬਚਤ ਤਾਂ ਹੋਵੇਗੀ ਹੀ, ਸੈਂਪਲ ਨੂੰ ਟ੍ਰਾਂਸਪੋਰਟ ਕਰਨ 'ਚ ਹੋਣ ਵਾਲਾ ਖਰਚ ਵੀ ਨਹੀਂ ਹੋਵੇਗਾ। ਵਾਇਰਸ ਟੈਸਟ ਦੇ ਨਵੇਂ ਤਰੀਕੇ ਦੇ ਬਾਰੇ 'ਚ ਕੰਪਨੀ ਦੀ ਪ੍ਰਮੁੱਖ ਫੋਲਕਮਰ ਡੈਨਰ ਨੇ ਜਾਣਕਾਰੀ ਵੀ ਦਿੱਤੀ ਹੈ। ਜਰਮਨ ਮੀਡੀਆ 'ਚ ਇਸ ਦੇ ਬਾਰੇ 'ਚ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

PunjabKesari

ਜ਼ਿਆਦਾ ਲੋਕਾਂ ਦੀ ਹੋ ਸਕੇਗੀ ਸ਼ਨਾਖਤ
ਬਾਸ਼ ਪ੍ਰਮੁੱਖ ਦਾ ਕਹਿਣਾ ਹੈ ਕਿ ਇਸ ਤੇਜ਼ ਟੈਸਟ ਦੀ ਮਦਦ ਨਾਲ ਪ੍ਰਭਾਵਿਤ ਲੋਕਾਂ ਦੀ ਜਲਦ ਸ਼ਨਾਖਤ ਹੋ ਸਕੇਗੀ ਅਤੇ ਉਨ੍ਹਾਂ ਨੇ ਆਈਸੋਲੇਟ ਕੀਤਾ ਜਾ ਸਕੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜਾਨਲੇਵਾ ਵਾਇਰਸ ਦੇ ਵਿਰੁੱਧ ਸੰਘਰਸ਼ 'ਚ ਸਮੇਂ ਬਹੁਤ ਹੀ ਮਹਤੱਵਪੂਰਨ ਕਾਰਕ ਹੈ ਅਤੇ ਟੈਸਟ ਦੀ ਜਗ੍ਹਾ 'ਤੇ ਜਲਦ ਭਰੋਸੇਮੰਦ ਡਾਇਗਨੋਸਿਸ ਸਮਾਧਾਨ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ। ਜੇਕਰ ਡਾਇਗਨੋਸਿਸ 'ਚ ਸਮਾਂ ਲੱਗਿਆ ਤਾਂ ਪ੍ਰਭਾਵਿਤ ਵਿਅਕਤੀ ਦੇ ਜੀਵਨ 'ਤੇ ਖਤਰਾ ਰਹਿੰਦਾ ਹੈ।

PunjabKesari

ਟੈਸਟ ਕਰਨ ਦੀ ਵਿਧੀ
ਕੋਰੋਨਾਵਾਇਰਸ ਦੇ ਟੈਸਟ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਤਰੀਕੇ ਨਾਲ ਕੀਤੇ ਜਾ ਰਹੇ ਹਨ। ਕੁਝ ਦੇ ਰਿਜ਼ਲਟ ਜਲਦੀ ਦੱਸੇ ਜਾ ਰਹੇ ਹਨ ਜੋ ਭਰੋਸੇਯੋਗ ਸਾਬਤ ਨਹੀਂ ਹੋ ਰਹੇ ਹਨ। ਜਲਦਬਾਜ਼ੀ 'ਚ ਕੀਤੇ ਗਏ ਟੈਸਟ ਦੇ ਬਾਰੇ 'ਚ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਸਹੀ ਅਤੇ ਭਰੋਸੇਮੰਦ ਹੋਣ ਦੀ ਹੈ। ਇਟਲੀ ਅਤੇ ਸਪੇਨ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਮੈਡੀਕਲ ਸੁਵਿਧਾਵਾਂ ਦੇ ਮਾਮੇਲ 'ਚ ਇਹ ਦੇਸ਼ ਕਾਫੀ ਮਜ਼ਬੂਤ ਹੈ ਪਰ ਉਨ੍ਹਾਂ ਦੇ ਇੱਥੇ ਟੈਸਟ ਤਰੀਕੇ ਨਾਲ ਨਹੀਂ ਹੋ ਪਾਏ ਜਿਸ ਕਾਰਣ ਇਟਲੀ 'ਚ ਕਈ ਜਾਨਾਂ ਗਈਆਂ।

PunjabKesari

ਜਰਮਨ 'ਚ ਸਹੀ ਤਰੀਕੇ ਨਾਲ ਟੈਸਟ ਕੀਤਾ ਜਾ ਰਿਹਾ ਹੈ ਕਿਉਂਕਿ ਬੀਮਾਰੀ ਦੇ ਲੱਛਣਾਂ ਸਾਹਮਣੇ ਆਉਣ ਤੋਂ ਪਹਿਲਾਂ ਹੋਣ ਵਾਲੇ ਟੈਸਟਾਂ 'ਤੇ ਪੂਰੀ ਤਰ੍ਹਾਂ ਭੋਰੇਸਾ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਦੇ ਠੀਕ ਹੋਣ 'ਤੇ ਵੀ ਸ਼ੱਕ ਹੈ। ਬਾਸ਼ ਕੰਪਨੀ ਵੱਲੋਂ ਵਿਕਸਿਤ ਤਕਨੀਕ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਲੈਬ 'ਚ ਕੀਤੇ ਗਏ ਵੱਖ-ਵੱਖ ਟੈਸਟ 'ਚ ਨਤੀਜੇ 95 ਫੀਸਦੀ ਠੀਕ ਹਨ। ਬਾਸ਼ ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਤੇਜ਼ ਟੈਸਟ ਵਿਸ਼ਵ ਸਿਹਤ ਸੰਗਠਨ ਦੀ ਕੁਆਲਿਟੀ ਸ਼ਰਤਾਂ ਨੂੰ ਪੂਰਾ ਕਰਦਾ ਹੈ। ਬਾਸ਼ ਦਾ ਕਹਿਣਾ ਹੈ ਕਿ ਵਾਇਰਸ ਦੇ ਤੇਜ਼ ਟੈਸਟ ਦੀ ਵਿਧੀ ਇਨੀ ਆਸਾਨ ਨਹੀਂ ਹੈ ਕਿ ਉਸ ਦੇ ਲਈ ਖਾਸ ਤੌਰ 'ਤੇ ਸਿਖਲਾਈ ਲਈ ਕਰਮਚਾਰੀਆਂ ਦੀ ਜ਼ਰੂਰਤ ਨਹੀਂ ਹੋਵੇਗੀ। ਟੈਸਟ ਲਈ ਸੈਂਪਲ ਇਕ ਫਾਹੇ ਦੀ ਮਦਦ ਨਾਲ ਗਲੇ ਅਤੇ ਨੱਕ ਤੋਂ ਲਿਆ ਜਾਵੇਗਾ ਅਤੇ ਉਸ ਨੂੰ ਇਕ ਕਾਟ੍ਰਿਜ 'ਚ ਰੱਖਿਆ ਜਾਵੇਗਾ। ਫਿਰ ਇਸ ਕਾਟ੍ਰਿਜ ਨੂੰ ਜਾਂਚ ਲਈ ਬਾਸ਼ ਦੁਆਰਾ ਤਿਆਰ ਮਸ਼ੀਨ 'ਚ ਪਾਇਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਕੀਮਤ ਮੌਜੂਦਾ ਟੈਸਟਾਂ ਦੀ ਹੀ ਤਰ੍ਹਾਂ ਹੈ।


Karan Kumar

Content Editor

Related News