ਕੋਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਕੀਨੀਆ ''ਚੋਂ ਗਾਇਬ ਹੋਏ 60 ਲੱਖ ਮਾਸਕ

03/24/2020 6:47:50 PM

ਬਰਲਿਨ- ਜਰਮਨੀ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਕੀਨੀਆ ਵਿਚ ਕੋਰੋਨਾਵਾਇਰ ਦੇ ਬਚਾਅ ਲਈ ਜ਼ਰੂਰੀ ਲੱਖਾਂ ਮਾਸਕ ਗਾਇਬ ਹੋ ਗਏ ਹਨ। ਮੰਤਰਾਲਾ ਨੇ ਕਿਹਾ ਕਿ ਮਾਸਕਾਂ ਦੀ ਗਿਣਤੀ ਤਕਰੀਬਨ 60 ਲੱਖ ਸੀ। ਇਹ ਮਾਸਕ ਜਰਮਨ ਫੌਜ ਦੇ ਸ਼ਿਪਮੈਂਟ ਵਿਚੋਂ ਗਾਇਬ ਹੋਏ ਹਨ। ਬਰਲਿਨ ਵਿਚ ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਇਹ ਮਾਸਕ ਅਜਿਹੇ ਵੇਲੇ ਵਿਚ ਗਾਇਬ ਹੋਏ ਹਨ ਜਦੋਂ ਕੋਰੋਨਾਵਾਇਰਸ ਨੂੰ ਲੈ ਕੇ ਦੁਨੀਆ ਦੇ ਕਈ ਦੇਸ਼ ਭਾਰੀ ਕਿੱਲਤ ਨਾਲ ਜੂਝ ਰਹੇ ਹਨ। ਅਜਿਹੇ ਵਿਚ ਇਹ ਖਬਰ ਬਹੁਤ ਚਿੰਤਾ ਪੈਦਾ ਕਰਨ ਵਾਲੀ ਹੈ। ਜਰਮਨ ਦੀ ਫੌਜ ਨੇ ਇਸ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਖੀਰ ਐਫ.ਐਫ.ਪੀ. 2 ਮਾਨਕ ਨੂੰ ਪੂਰਾ ਕਰਨ ਵਾਲੇ ਸੁਰੱਖਿਆਤਮਕ ਉਪਕਰਨ ਇੰਨੀ ਵੱਡੀ ਤਾਦਾਦ ਵਿਚ ਕਿਥੇ ਗਾਇਬ ਹੋ ਗਏ। ਫੌਜ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਫੌਜ ਦਾ ਇਹ ਸ਼ਿਪਮੈਂਟ ਪੂਰਬੀ ਅਫਰੀਕੀ ਦੇਸ਼ ਵਿਚ ਕਿਉਂ ਜਾ ਰਿਹਾ ਸੀ। 

ਜਰਮਨ ਫੌਜ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਸੁਰੱਖਿਆਤਮਕ ਉਪਕਰਨਾਂ ਵਿਚ ਭਾਰੀ ਕਮੀ ਆਈ ਹੈ। ਅਜਿਹੇ ਵਿਚ ਕੀਨੀਆ ਨੂੰ ਸੁਰੱਖਿਆ ਉਪਕਰਨ ਸਿਹਤ ਮੰਤਰਾਲਾ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਸੀ। ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਜਰਮਨ ਸਰਕਾਰ ਗਾਇਬ ਹੋਈ ਸ਼ਿਪਮੈਂਟ 'ਤੇ ਵਿੱਤੀ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਡਿਲਵਰੀ ਤੋਂ ਬਾਅਦ ਮਾਸਕ ਦਾ ਭੁਗਤਾਨ ਹੋ ਗਿਆ ਸੀ।


Baljit Singh

Content Editor

Related News