ਜਾਰਜੀਆ ਚੋਣਾਂ ’ਚ ਦਖ਼ਲ-ਅੰਦਾਜ਼ੀ ਮਾਮਲਾ : ਟਰੰਪ ਦੀ ਜ਼ਮਾਨਤ ਕਰਾਉਣ ਵਾਲਾ ਵੀ ਦੋਸ਼ੀ ਕਰਾਰ
Sunday, Oct 01, 2023 - 02:54 PM (IST)
ਅਟਲਾਂਟਾ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ 17 ਹੋਰਨਾਂ ’ਤੇ ਜਾਰਜੀਆ ਚੋਣ ਦਖ਼ਲ ਮਾਮਲੇ ’ਚ ਸ਼ੁੱਕਰਵਾਰ ਨੂੰ ਜ਼ਮਾਨਤ ਕਰਾਉਣ ਵਾਲੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸਤਗਾਸਾ ਪੱਖ ਵੱਲੋਂ ਕਿਸੇ ਜ਼ਮਾਨਤ ਕਰਾਉਣ ਵਾਲੇ ’ਤੇ ਮੁਕੱਦਮਾ ਚਲਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ। ਮੁਕੱਦਮੇ ਦੇ ਹਿੱਸੇ ਵਜੋਂ ਸਕਾਟ ਗ੍ਰਾਹਮ ਹਾਲ ਨੂੰ 5 ਸਾਲ ਦੀ ਪ੍ਰੋਬੇਸ਼ਨ ਦੀ ਸੇਵਾ ’ਚ ਰਹਿਣਾ ਪਵੇਗਾ ਅਤੇ ਨਾਲ ਹੀ ਅਦਾਲਤ ਨੇ ਉਸ ਨੂੰ ਕਾਰਵਾਈ ਦੌਰਾਨ ਸਬੂਤ ਪੇਸ਼ ਕਰਨ ਦੀ ਇਜਾਜ਼ਤ ਦਿੱਤੀ । ਅਦਾਲਤ ਨੇ ਉਸ ਨੂੰ ਜਾਰਜੀਆ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਲਈ ਪੱਤਰ ਲਿਖਣ ਦਾ ਹੁਕਮ ਵੀ ਦਿੱਤਾ ਅਤੇ ਉਸ ਦੀ ਚੋਣ ਸਰਗਰਮੀਆਂ ਵਿਚ ਹਿੱਸਾ ਲੈਣ ’ਤੇ ਪਾਬੰਦੀ ਲਗਾ ਦਿੱਤੀ। ਹਾਲ (59), ਨੂੰ ਚੋਣ ਡਿਊਟੀਆਂ ਦੇ ਸੰਚਾਲਨ ਵਿਚ ਜਾਣਬੁੱਝ ਕੇ ਦਖ਼ਲ ਦੇਣ ਦੀ ਸਾਜ਼ਿਸ਼ ਦੇ ਪੰਜ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਪਰਿਵਾਰ ਦਾ ਬੁੱਝਿਆ ਇਕਲੌਤਾ ਚਿਰਾਗ
ਪ੍ਰੌਸੀਕਿਊਟਰਾਂ ਨੇ ਪਹਿਲਾਂ ਹਾਲ ’ਤੇ ਕੌਫੀ ਕਾਉਂਟੀ ਵਿਚ ਚੋਣ ਧੋਖਾਧੜੀ ਅਤੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਦੇ ਛੇ ਦੋਸ਼ ਲਗਾਏ ਸਨ। ਹਾਲ ਦੇ ਅਟਾਰਨੀ, ਜੈਫ ਵੇਨਰ, ਜੋ ਸ਼ੁੱਕਰਵਾਰ ਨੂੰ ਅਦਾਲਤ ਵਿਚ ਸਨ, ਨੇ ਤੁਰੰਤ ਇਸ ਗੱਲ ’ਤੇ ਟਿੱਪਣੀ ਨਹੀਂ ਕੀਤੀ ਕਿ ਉਸਦਾ ਮੁਵੱਕਿਲ ਮੁਕੱਦਮਾ ਚਲਾਉਣ ਲਈ ਕਿਉਂ ਸਹਿਮਤ ਹੋਇਆ। 98 ਪੰਨਿਆਂ ਦੇ ਮੁਕੱਦਮੇ ਵਿਚ ਹਾਲ ਨੂੰ ਟਰੰਪ ਦੇ ਸਲਾਹਕਾਰ ਡੇਵਿਡ ਬੋਸੀ ਦਾ ਲੰਬੇ ਸਮੇਂ ਤੋਂ ਸਹਿਯੋਗੀ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8