ਗਾਜ਼ਾ ''ਚ ਮਦਦ ਮੰਗਣ ਗਏ ਲੋਕਾਂ ''ਤੇ ਚੱਲ ਗਈਆਂ ਗੋਲ਼ੀਆਂ, 38 ਲੋਕਾਂ ਦੀ ਮੌਤ
Thursday, Aug 07, 2025 - 10:04 AM (IST)

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਸਮਰਥਿਤ ਅਮਰੀਕੀ ਠੇਕੇਦਾਰਾਂ ਦੁਆਰਾ ਚਲਾਏ ਜਾ ਰਹੇ ਸੰਯੁਕਤ ਰਾਸ਼ਟਰ ਦੇ ਰਾਹਤ ਕੇਂਦਰਾਂ ਤੋਂ ਮਦਦ ਮੰਗਣ ਗਏ 38 ਫਿਲਸਤੀਨੀ ਮਾਰੇ ਗਏ। ਇਹ ਸਾਰੀਆਂ ਮੌਤਾਂ ਬੀਤੀ ਰਾਤ ਅਤੇ ਬੁੱਧਵਾਰ ਦੇ ਵਿਚਕਾਰ ਹੋਈਆਂ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਦੂਜੇ ਪਾਸੇ ਇਜ਼ਰਾਈਲੀ ਫੌਜ ਨੇ ਕਿਹਾ ਕਿ ਜਦੋਂ ਭੀੜ ਉਸ ਦੇ ਫੌਜੀ ਬਲਾਂ ਕੋਲ ਪਹੁੰਚੀ, ਤਾਂ ਉਨ੍ਹਾਂ ਨੇ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ। ਇਹ ਸਾਰੀਆਂ ਮੌਤਾਂ ਉਸ ਸਮੇਂ ਹੋਈਆਂ ਜਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਗਲੀ ਫੌਜੀ ਕਾਰਵਾਈ ਅਤੇ ਸੰਭਾਵਿਤ ਤੌਰ ’ਤੇ ਗਾਜ਼ਾ ’ਤੇ ਪੂਰੀ ਤਰ੍ਹਾਂ ਨਾਲ ਇਜ਼ਰਾਈਲੀ ਕਬਜ਼ੇ ਦਾ ਐਲਾਨ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e