''ਗਲਾਕ ਬੰਦੂਕ'' ਦੇ ਨਿਰਮਾਤਾ ਗੈਸਟਨ ਦਾ 94 ਸਾਲ ਦੀ ਉਮਰ ''ਚ ਹੋਇਆ ਦਿਹਾਂਤ
Thursday, Dec 28, 2023 - 04:35 PM (IST)
ਬਰਲਿਨ: 'ਗਲਾਕ ਬੰਦੂਕ' ਦੇ ਨਿਰਮਾਤਾ ਗੈਸਟਨ ਗਲੋਕ ਦਾ ਬੁੱਧਵਾਰ ਨੂੰ ਦਿਹਾਂਤ ਹੋ ਜਾਣ ਦੀ ਸੂਚਨਾ ਮਿਲੀ ਹੈ। ਉਹ 94 ਸਾਲ ਦੇ ਸਨ। 'ਆਸਟ੍ਰੀਆ ਪ੍ਰੈਸ ਏਜੰਸੀ' ਮੁਤਾਬਕ ਗਲੋਕ ਕੰਪਨੀ ਨੇ ਗੈਸਟਨ ਗਲੋਕ ਦੇ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ ਹੈ। ਗੈਸਟਨ ਗਲੋਕ ਨੇ 1963 ਵਿੱਚ ਵਿਆਨਾ ਨੇੜੇ ‘ਗਲਾਕ ਕੰਪਨੀ’ ਦੀ ਸਥਾਪਨਾ ਕੀਤੀ ਸੀ। ਇਸ ਕੰਪਨੀ ਦਾ ਵਿਸਤਾਰ ਦੁਨੀਆ ਭਰ ਵਿੱਚ ਹੋਇਆ, ਜਿਸ ਵਿੱਚ 1985 ਵਿੱਚ ਸਥਾਪਿਤ ਕੀਤੀ ਗਈ ਇੱਕ ਯੂਐੱਸ ਸਹਾਇਕ ਕੰਪਨੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਗਲਾਕ ਬੰਦੂਕਾਂ ਦਾ ਇਸਤੇਮਾਲ ਪੁਲਸ ਅਤੇ ਕੁਝ ਦੇਸ਼ਾਂ ਦੇ ਫੌਜੀ ਬਲਾਂ ਦੇ ਨਾਲ-ਨਾਲ ਨਿੱਜੀ ਉਪਭੋਗਤਾਵਾਂ ਦੁਆਰਾ ਵੀ ਕੀਤਾ ਜਾਂਦਾ ਹੈ। ਇਹ ਹਥਿਆਰ ਹੋਰ ਮਾਡਲਾਂ ਦੀ ਤੁਲਣਾ ਵਿੱਚ ਬਹੁਤ ਹਲਕੇ, ਸਸਤੇ ਅਤੇ ਵੱਧ ਭਰੋਸੇਮੰਦ ਹੁੰਦੇ ਹਨ। ਗਲੋਕ ਨੇ ਆਪਣੀ ਵੈਬਸਾਈਟ ਵਿੱਚ ਕਿਹਾ ਕਿ ਇਸਦੇ ਸੰਸਥਾਪਕ ਨੇ "1980 ਦੇ ਦਹਾਕੇ ਵਿੱਚ ਨਾ ਸਿਰਫ਼ ਛੋਟੇ ਹਥਿਆਰਾਂ ਦੀ ਦੁਨੀਆ ਵਿੱਚ ਕ੍ਰਾਂਤੀ ਲਿਆ ਦਿੱਤੀ, ਬਲਕਿ ਉਹ ਬੰਦੂਕ ਉਦਯੋਗ ਵਿੱਚ ਗਲੋਕ ਬ੍ਰਾਂਡ ਨੂੰ ਵਿਸ਼ਵ ਪੱਧਰ 'ਤੇ ਸਥਾਪਤ ਕਰਨ ਵਿੱਚ ਵੀ ਸਫਲ ਰਿਹਾ।"
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8