ਪਾਕਿਸਤਾਨ ਦੇ ਪੰਜਾਬ ਸੂਬੇ ’ਚ ਇਕ ਵੈਨ ’ਚ ਗੈਸ ਸਿਲੰਡਰ ਫਟਣ ਨਾਲ 10 ਲੋਕਾਂ ਦੀ ਮੌਤ

Monday, Aug 09, 2021 - 12:27 PM (IST)

ਪਾਕਿਸਤਾਨ ਦੇ ਪੰਜਾਬ ਸੂਬੇ ’ਚ ਇਕ ਵੈਨ ’ਚ ਗੈਸ ਸਿਲੰਡਰ ਫਟਣ ਨਾਲ 10 ਲੋਕਾਂ ਦੀ ਮੌਤ

ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮਿਨੀ ਬੱਸ ਨਾਲ ਟਕਰਾਉਣ ਦੇ ਬਾਅਦ ਇਕ ਵੈਨ ਵਿਚ ਗੈਸ ਸਿਲੰਡਰ ਫਟਣ ਨਾਲ ਹੋਏ ਧਮਾਕੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ।

‘ਜਿਓ ਨਿਊਜ਼’ ਦੀ ਖ਼ਬਰ ਮੁਤਾਬਕ ਘਟਨਾ ਐਤਵਾਰ ਨੂੰ ਗੁਜਰਾਂਵਾਲਾ ਵਿਚ ਵਾਪਰੀ। ਸ਼ੁਰੂਆਤੀ ਜਾਂਚ ਵਿਚ ਅਧਿਕਾਰੀਆਂ ਨੂੰ ਪਤਾ ਲੱਗਾ ਹੈ ਕਿ ਵੈਨ ਯਾਤਰੀਆਂ ਨੂੰ ਲੈ ਕੇ ਰਾਵਡਪਿੰਡੀ ਤੋਂ ਗੁਜਰਾਂਵਾਲਾ ਜਾ ਰਹੀ ਸੀ। ਵੈਨ ਨੂੰ ਇਕ ਮਿਨੀ ਬੱਸ ਨੇ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਵੈਨ ਦੇ ਪਿੱਛੇ ਲੱਗਾ ਸਿਲੰਡਰ ਫੱਟ ਗਿਆ। ਹਾਦਸੇ ਵਿਚ 10 ਲੋਕ ਮਾਰੇ ਗਏ। ਖ਼ਬਰ ਮੁਤਾਬਕ ਹਾਦਸੇ ਵਿਚ 6 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ।
 


author

cherry

Content Editor

Related News