ਗਗਨਦੀਪ ਬਣੀ ''ਰਾਇਲ ਸੋਸਾਇਟੀ'' ਵਲੋਂ ਸਨਮਾਨਿਤ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ

04/18/2019 10:14:59 PM

ਲੰਡਨ— ਮਾਹਰ ਵਿਗਿਆਨੀ ਤੇ ਕਾਰੋਬਾਰੀ ਯੂਸੁਫ ਹਮੀਦ ਇਸ ਸਾਲ ਦੇ ਬ੍ਰਿਟੇਨ ਦੇ ਮਸ਼ਹੂਰ 'ਰਾਇਲ ਸੋਸਾਇਟੀ' ਨਾਲ ਸਨਮਾਨਿਤ ਹਸਤੀਆਂ 'ਚ ਸ਼ੁਮਾਰ ਹਨ। ਇਸ ਦੇ ਨਾਲ ਹੀ ਭਾਰਤੀ ਮੂਲ ਦੀ ਵਿਗਿਆਨੀ ਗਗਨਦੀਪ ਕੰਗ ਇਸ 'ਰਾਇਲ ਸੋਸਾਇਟੀ' 'ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। 

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ 'ਰਾਇਲ ਸੋਸਾਇਟੀ' ਦਾ 360 ਸਾਲ ਪੁਰਾਣਾ ਇਤਿਹਾਸ ਹੈ ਤੇ ਇਸ ਸਮੇਂ ਦੌਰਾਨ ਕੋਈ ਵੀ ਭਾਰਤੀ ਮਹਿਲਾ ਇਸ ਸੂਚੀ 'ਚ ਸ਼ਾਮਲ ਹੋਣ 'ਚ ਸਫਲ ਨਹੀਂ ਹੋਈ ਸੀ। ਪਰੰਤੂ ਇਸ ਸਾਲ ਭਾਰਤ 'ਚ ਹਰਿਆਣਾ ਦੇ ਫਰੀਦਾਬਾਦ ਦੀ ਗਗਨਦੀਪ ਕੰਗ ਨੇ ਆਪਣੀ ਅਣਥੱਕ ਮਿਹਨਤ ਸਦਕਾ ਇਸ ਸੂਚੀ 'ਚ ਆਪਣੀ ਥਾਂ ਬਣਾ ਲਈ।

ਗਗਨਦੀਪ ਦੀਆਂ ਪ੍ਰਾਪਤੀਆਂ

2006: Woman Bioscientist of the Year
2008: Fellow, Royal College of Pathologists, London
2009: Abbott Oration Award, Indian Society for Gastroenterology
2010: Fellow, American Academy of Microbiology
2011: Fellow, Indian Academy of Sciences
2011: Dr. YS Narayana Rao Oration Award, Indian Council of Medical Research
2013: Fellow, National Academy of Sciences
2014: Ranbaxy Research Award 2013 for Medical Research (link)
2015: Dr. SC Parija Oration Award, Indian Academy of Tropical Parasitology
2016: Fellow, Indian National Science Academy

'ਰਾਇਲ ਸੋਸਾਇਟੀ 2019' ਦੀ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੇ ਵਿਗਿਆਨੀਆਂ 'ਚ ਯੂਸੁਫ ਹਮੀਦ, ਪ੍ਰੋਫੈਸਰ ਗਗਨਦੀਪ ਕੰਗ, ਪ੍ਰੋਫੈਸਰ ਗੁਰਦਿਆਲ ਬਸਰਾ, ਪ੍ਰੋਫੈਸਰ ਮੰਜੁਲ ਭਾਰਗਵ, ਪ੍ਰੋਫੈਸਰ ਅਨੰਤ ਪਾਰਖ, ਪ੍ਰੋਫੈਸਰ ਅਕਸ਼ੈ ਵੇਂਕਟੇਸ਼ ਦਾ ਨਾਂ ਸ਼ਾਮਲ ਹੈ। ਦਵਾਈ ਕੰਪਨੀ ਸਿਪਲਾ ਦੇ 82 ਸਾਲਾ ਚੇਅਰਮੈਨ ਨੂੰ ਇਸ ਸੰਸਥਾ ਦਾ 'ਸਨਮਾਨਿਤ ਮੈਂਬਰ' ਬਣਾਇਆ ਗਿਆ ਹੈ। ਇਸ ਸੰਸਥਾ 'ਚ ਦੁਨੀਆ ਦੇ ਮਸ਼ਹੂਰ ਵਿਗਿਆਨੀਆਂ ਦੇ ਨਾਂ ਸ਼ੁਮਾਰ ਹੈ। 'ਰਾਇਲ ਸੋਸਾਇਟੀ' ਬ੍ਰਿਟੇਨ ਤੇ ਰਾਸ਼ਟਰ ਮੰਡਲ ਦੇਸ਼ਾਂ ਦੀ ਇਕ ਸੁਤੰਤਰ ਵਿਗਿਆਨਕ ਅਕਾਦਮੀ ਹੈ, ਜੋ ਵਿਗਿਆਨ ਦੇ ਖੇਤਰ 'ਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

ਹਮੀਦ ਤੇ ਗਗਨਦੀਪ ਤੋਂ ਇਲਾਵਾ ਇਸ 'ਚ 51 ਹੋਰ ਨਵੇਂ ਮੈਂਬਰਾਂ ਤੇ 10 ਨਵੇਂ ਵਿਦੇਸ਼ੀ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨੋਬਲ ਪੁਰਸਕਾਰ ਨਾਲ ਸਨਮਾਨਿਤ ਤੇ 'ਰਾਇਲ ਸੋਸਾਇਟੀ' ਦੇ ਭਾਰਤ ਮੂਲ ਦੇ ਪ੍ਰੋਫੈਸਰ ਵੈਂਕੀ ਰਾਮਕ੍ਰਿਸ਼ਣਨ ਨੇ ਕਿਹਾ ਕਿ ਰਾਇਲ ਸੋਸਾਇਟੀ ਦਾ ਇਤਿਹਾਸ ਵਿਸ਼ਾਲ ਹੈ ਤੇ ਇਹ ਸਾਡੀ ਮੈਂਬਰਤਾ ਹੀ ਹੈ, ਜਿਸ ਨੇ ਸਾਨੂੰ ਲਗਾਤਾਰ ਜੋੜੇ ਰੱਖਿਆ ਹੈ। ਨਾਲ ਹੀ ਇਸ ਦੀ ਵਿਸ਼ਾਵਸਤੂ 'ਵਿਗਿਆਨ ਦਾ ਇਸਤੇਮਾਲ ਮਨੁੱਖਤਾ ਦੇ ਲਾਭ ਲਈ' ਨਾਲ ਸਾਡਾ ਟੀਚਾ ਸਾਕਾਰ ਬਣਿਆ।


Baljit Singh

Content Editor

Related News