ਲੰਡਨ ''ਚ ਠੱਗਾਂ ਦੇ ਗਿਰੋਹ ਨੇ ਕੁੜੀ ਦੀ ਕੀਤੀ ਕੁੱਟਮਾਰ
Friday, Sep 02, 2022 - 06:27 PM (IST)

ਲੰਡਨ (ਏਜੰਸੀ)- ਲੰਡਨ ਦੀ ਇਕ ਸੜਕ 'ਤੇ ਠੱਗਾਂ ਦੇ ਇਕ ਗਿਰੋਹ ਵੱਲੋਂ ਇਕ ਬੇਸਹਾਰਾ ਕੁੜੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿ ਸੰਡੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਵੀਡੀਓ ਫੁਟੇਜ ਵਿੱਚ 10 ਲੋਕਾਂ ਦਾ ਇੱਕ ਗਿਰੋਹ 19 ਸਾਲਾ ਕੁੜੀ ਨੂੰ ਕੁੱਟਦੇ ਹੋਏ ਦਿਖਾਇਆ ਗਿਆ ਹੈ ਅਤੇ ਕੁੜੀ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।
ਰਿਪੋਰਟ ਮੁਤਾਬਕ ਇਕ ਹਫ਼ਤਾ ਪਹਿਲਾਂ ਕੁੜੀ ਦੀ 10 ਲੋਕਾਂ ਦੇ ਇਕ ਗਿਰੋਹ ਨੇ ਕੁੱਟਮਾਰ ਕੀਤੀ ਸੀ। ਗਿਰੋਹ ਵਿੱਚ ਕੁਝ ਔਰਤਾਂ ਵੀ ਸਨ। ਜਦੋਂ ਤੱਕ ਪੁਲਸ ਮੌਕੇ ’ਤੇ ਪੁੱਜੀ, ਉਦੋਂ ਤੱਕ ਗਿਰੋਹ ਦੇ ਸਾਰੇ ਮੈਂਬਰ ਫਰਾਰ ਹੋ ਚੁੱਕੇ ਸਨ। ਮੈਟਰੋਪੋਲੀਟਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਠੀਕ ਹੈ।