ਗਾਂਧੀ ’ਤੇ ਆਧਾਰਿਤ ਡਾਕੂਮੈਂਟਰੀ ਨੇ ਨਿਊਯਾਰਕ ਫਿਲਮ ਫੈਸਟੀਵਲ ’ਚ ਜਿੱਤਿਆ ਐਵਾਰਡ

06/21/2021 1:31:03 AM

ਜੋਹਾਨਸਬਰਗ– ਦੱਖਣੀ ਅਫਰੀਕਾ ਦੇ ਕੌਮਾਂਤਰੀ ਪ੍ਰਸਿੱਧੀ ਹਾਸਲ ਫਿਲਮ ਨਿਰਮਾਤਾ ਅਨੰਤ ਸਿੰਘ ਦੀ ਮਹਾਤਮਾ ਗਾਂਧੀ ’ਤੇ ਆਧਾਰਿਤ ਇਕ ਡਾਕੂਮੈਂਟਰੀ ਨੇ 21ਵੇਂ ‘ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ’ ’ਚ ਬੈਸਟ ਡਾਕੂਮੈਂਟਰੀ ਫੀਚਰ ਐਵਾਰਡ ਜਿੱਤਿਆ।

ਇਹ ਖ਼ਬਰ ਪੜ੍ਹੋ-ਕੋਵਿਡ ਦੀ ਦੂਜੀ ਲਹਿਰ ਦੇ ਬਾਵਜੂਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਾਸਲ ਕੀਤੀਆਂ ਕਈ ਉਪਲੱਬਧੀਆਂ


‘ਅਹਿੰਸਾ-ਗਾਂਧੀ; ਦਿ ਪਾਵਰ ਆਫ ਦਿ ਪਾਵਰਲੈੱਸ’ ਨਾਂ ਦੀ ਇਸ ਫਿਲਮ ਦੀ ਸਕ੍ਰਿਪਟ ਰਮੇਸ਼ ਸ਼ਰਮਾ ਨੇ ਲਿਖੀ ਤੇ ਉਨ੍ਹਾਂ ਨੇ ਹੀ ਇਸ ਦਾ ਨਿਰਦੇਸ਼ਨ ਕੀਤਾ ਹੈ। ਇਸ ਦਾ ਨਿਰਮਾਣ 2019 ’ਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦਾ ਜਸ਼ਨ ਮਨਾਉਣ ਲਈ ਸਿੰਘ ਦੀ ਕੰਪਨੀ ਵੀਡੀਓ ਵਿਜ਼ਨ ਨੇ ਕੀਤਾ। ਅਨੰਤ ਸਿੰਘ ਨੇ ਕਿਹਾ ਕਿ ਗਾਂਧੀ ਦੀ ਵਿਰਾਸਤ ਵੈਸ਼ਵਿਕ ਹੈ ਪਰ ਦੱਖਣੀ ਅਫਰੀਕਾ ਨਾਲ ਉਨ੍ਹਾਂ ਦਾ ਖਾਸ ਸਬੰਧ ਰਿਹਾ ਹੈ ਕਿਉਂਕਿ ਉਹ ਇਥੇ ਰਹੇ ਸਨ ਤੇ ਉਨ੍ਹਾਂ ਨੇ ਇਥੇ ਮਨੁੱਖੀ ਅਧਿਕਾਰਾਂ ਤੇ ਸਮਾਨਤਾ ਦੇ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾਇਆ। ਗਾਂਧੀ ਜੀ ਦਾ ਪ੍ਰਭਾਵ ਹੋਰ ਨੇਤਾਵਾਂ ਨੂੰ ਅਹਿੰਸਾ ਤੇ ਸ਼ਾਂਤੀ ਲਈ ਪ੍ਰੇਰਿਤ ਕਰਦਾ ਰਹੇਗਾ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ 298 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ ਕੀਤਾ 149 ਦੌੜਾਂ 'ਤੇ ਢੇਰ


ਇਸ ਫਿਲਮ ’ਚ ਪੂਰੀ ਦੁਨੀਆ ਦੇ ਕਈ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਦੁਨੀਆ ’ਤੇ ਗਾਂਧੀ ਦੇ ਪ੍ਰਭਾਵ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਨ੍ਹਾਂ ’ਚ ਉਨ੍ਹਾਂ ਦੀ ਪੋਤਰੀ ਇਲਾ ਗਾਂਧੀ ਤੇ ਅਮਰੀਕਾ ’ਚ ਰਹਿ ਰਹੇ ਉਨ੍ਹਾਂ ਦੇ ਪੋਤਰੇ ਅਰੁਣ ਗਾਂਧੀ ਤੇ ਰਾਜਮੋਹਨ ਗਾਂਧੀ ਵੀ ਸ਼ਾਮਲ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News