ਇੱਥੇ 200 ਰੁਪਏ ''ਚ ਵਿਕ ਰਹੇ ਹਨ ਬੱਚੇ, ਬਣਦੇ ਨੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ

01/19/2020 1:07:13 PM

ਬਾਂਜੁਲ (ਬਿਊਰੋ): ਦੁਨੀਆ ਭਰ ਵਿਚ ਬੱਚਿਆਂ ਨਾਲ ਹੁੰਦੇ ਯੌਨ ਸ਼ੋਸ਼ਣ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ।ਅਫਰੀਕੀ ਦੇਸ਼ ਗਾਂਬੀਆ ਵਿਚ ਇਸ ਦਾ ਇਕ ਖੌਫਨਾਕ ਰੂਪ ਸਾਹਮਣੇ ਆਇਆ ਹੈ। ਇੱਥੇ ਕਰੀਬ 200 ਰੁਪਏ ਵਿਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵੇਚ ਰਹੇ ਹਨ। ਖਰੀਦਦਾਰ ਲੋਕ ਇਹਨਾਂ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ। ਬ੍ਰਿਟਿਸ਼ ਮੀਡੀਆ 'ਦੀ ਸਨ' ਦੀ ਇਕ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਬ੍ਰਿਟੇਨ ਦੇ ਹੀ ਕਾਫੀ ਲੋਕ ਬੱਚਿਆਂ ਨੂੰ ਖਰੀਦਣ ਦੇ ਕਾਰੋਬਾਰ ਵਿਚ ਸ਼ਾਮਲ ਹਨ। ਗਰੀਬ ਅਫਰੀਕੀ ਦੇਸ਼ ਦੀ ਖਰਾਬ ਕਾਨੂੰਨ ਵਿਵਸਥਾ ਦਾ ਫਾਇਦਾ ਚੁੱਕ ਕੇ ਵਿਦੇਸ਼ੀ ਲੋਕ ਅਜਿਹੀਆਂ ਹਰਕਤਾਂ ਕਰ ਰਹੇ ਹਨ। ਵਿਦੇਸ਼ੀ ਲੋਕ ਛੁੱਟੀਆਂ ਮਨਾਉਣ ਲਈ ਜ਼ਿਆਦਾਤਰ ਅਫਰੀਕਾ ਜਾ ਰਹੇ ਹਨ ਅਤੇ ਉੱਤੇ ਸ਼ਰੇਆਮ ਬੱਚਿਆਂ ਦਾ ਸੌਦਾ ਕਰ ਕੇ ਉਹਨਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।

PunjabKesari

ਜਾਂਚ ਦੇ ਦੌਰਾਨ ਰਿਜੋਰਟਾਂ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਲੋਕਾਂ ਦੇ ਨਾਲ ਨਾਬਾਲਗ ਅਫਰੀਕੀ ਬੱਚੇ ਦੇਖੇ ਗਏ। ਇਕ ਜਗ੍ਹਾ ਵੱਡੀ ਉਮਰ ਦਾ ਵਿਦੇਸ਼ੀ ਸ਼ਖਸ ਕਰੀਬ 8 ਸਾਲ ਦੀ ਅਫਰੀਕੀ ਬੱਚੀ ਦੇ ਨਾਲ ਲੰਚ ਕਰ ਰਿਹਾ ਸੀ। ਹਾਲ ਹੀ ਵਿਚ ਥਾਮਸ ਕੂਕ ਨਾਮ ਦੀ ਟ੍ਰੈਵਲ ਫਰਮ ਬੰਦ ਹੋ ਗਈ। ਇਸ ਨਾਲ ਗਾਂਬੀਆ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਭਾਰੀ ਕਮੀ ਹੋਈ। ਮਾਹਰਾਂ ਮੁਤਾਬਕ ਇਸ ਦਾ ਅਸਰ ਦੇਸ਼ ਦੀ ਖਰਾਬ ਅਰਥਵਿਵਸਥਾ 'ਤੇ ਜ਼ਿਆਦਾ ਪੈ ਰਿਹਾ ਹੈ।

PunjabKesari

ਗਾਂਬੀਆ ਦੇ ਚਾਈਲਡ ਪ੍ਰੋਟੈਕਸ਼ਨ ਅਲਾਇੰਸ ਦੇ ਨੈਸ਼ਨਲ ਕੋਆਰਡੀਨੇਟਰ ਲੇਮਿਨ ਫੈਟੀ ਦਾ ਕਹਿਣਾ ਹੈ ਕਿ ਮਹਿਲਾ-ਪੁਰਸ਼ ਟੂਰਿਸਟ ਅਫਰੀਕੀ ਨਾਬਾਲਗ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬਹੁਤ ਗਰੀਬੀ ਵਿਚ ਰਹਿ ਰਹੇ ਮਾਤਾ-ਪਿਤਾ ਬਹੁਤ ਸਸਤੇ ਵਿਚ ਬੱਚਿਆਂ ਦਾ ਸੌਦਾ ਕਰ ਰਹੇ ਹਨ। ਲੇਮਿਨ ਫੈਟੀ ਨੇ ਕਿਹਾ,''ਸਾਡੇ ਦੇਸ਼ ਵਿਚ ਸੈਕਸ ਸਸਤਾ ਹੈ। ਬੱਚਿਆਂ ਨੂੰ ਸਿਰਫ 185 ਰੁਪਏ ਤੱਕ ਵਿਚ ਵੇਚਿਆ ਜਾ ਰਿਹਾ ਹੈ। ਕਈ ਮਾਤਾ-ਪਿਤਾ ਨੂੰ ਬੱਚਿਆਂ ਦੇ ਨਾਲ ਹੋਣ ਵਾਲੇ ਸ਼ੋਸ਼ਣ ਦਾ ਪਤਾ ਹੁੰਦਾ ਹੈ ਪਰ ਉਹ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਨੂੰ ਖਰੀਦਣ ਲਈ ਅਜਿਹਾ ਕਰਨ ਲਈ ਮਜਬੂਰ ਹੁੰਦੇ ਹਨ।'' 

PunjabKesari

ਲੇਮਿਨ ਨੇ ਦੱਸਿਆ ਕਿ ਕਈ ਮਾਤਾ-ਪਿਤਾ ਅਜਿਹੇ ਵੀ ਹਨ ਜੋ ਅਸਲੀਅਤ ਤੋਂ ਅਣਜਾਣ ਹਨ। ਉਹਨਾਂ ਨੂੰ ਲੱਗਦਾ ਹੈ ਕਿ ਵੱਡੇ ਦਿਲ ਕਾਰਨ ਵਿਦੇਸ਼ੀ ਟੂਰਿਸਟ ਉਹਨਾਂ ਦੇ ਬੱਚਿਆਂ ਦੀ ਮਦਦ ਕਰ ਸਕਦੇ ਹਨ। ਅਸਲ ਵਿਚ ਇਹਨਾਂ ਟੂਰਿਸਟਾਂ ਦਾ ਇਰਾਦਾ ਕਾਫੀ ਗਲਤ ਹੁੰਦਾ ਹੈ। ਇੱਥੇ ਸਰਕਾਰ ਬਾਲ ਸ਼ੋਸ਼ਣ ਨੂੰ ਰੋਕਣ ਲੀ ਲੋੜੀਂਦੀ ਕਾਰਵਾਈ ਨਹੀਂ ਕਰ ਰਹੀ ਹੈ।


Vandana

Content Editor

Related News