ਲੱਦਾਖ ਦੀ ਗਲਵਾਨ ਘਾਟੀ ਸੰਘਰਸ਼ 'ਚ ਮਾਰੇ ਗਏ ਸਨ 80 ਚੀਨੀ ਫੌਜੀ! ਤਸਵੀਰਾਂ ਵਾਇਰਲ
Monday, Aug 31, 2020 - 06:09 PM (IST)
ਬੀਜਿੰਗ (ਬਿਊਰੋ): ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਫੌਜ ਦੇ ਬਿਹਾਰ ਰੈਜੀਮੈਂਟ ਅਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਦੀ ਬਹਾਦੁਰੀ ਦੇ ਸਬੂਤ ਸਾਹਮਣੇ ਆਉਂਦੇ ਦਿਸ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਵਿਚ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਦਫਨਾਏ ਗਏ 80 ਤੋਂ ਵਧੇਰੇ ਫੌਜੀਆਂ ਦੀ ਕਬਰਾਂ ਦਿਖਾਈ ਦੇ ਰਹੀਆਂ ਹਨ। ਮਾਹਰਾਂ ਦਾ ਦਾਅਵਾ ਹੈ ਕਿ ਇਹ ਕਬਰਾਂ ਉਹਨਾਂ ਚੀਨੀ ਫੌਜੀਆਂ ਦੀਆਂ ਹੀ ਹਨ, ਜਿਹਨਾਂ ਦੀ ਗਲਵਾਨ ਘਾਟੀ ਸੰਘਰਸ਼ ਵਿਚ ਮੌਤ ਹੋ ਗਈ ਸੀ। ਇਸ ਤੋ ਪਹਿਲਾਂ ਇਕ ਚੀਨੀ ਫੌਜੀ ਦੀ ਕਬਰ ਦੀ ਤਸਵੀਰ ਵਾਇਰਲ ਹੋਈ ਸੀ। ਇਸ ਵਿਚ ਲਿਖਿਆ ਹੋਇਆ ਸੀ ਕਿ 'ਚੀਨ-ਭਾਰਤ ਸੀਮਾ ਰੱਖਿਆ ਸੰਘਰਸ਼' ਵਿਚ ਇਸ ਫੌਜੀ ਦੀ ਜਾਨ ਗਈ। ਅੱਜ ਅਸੀਂ ਤੁਹਾਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਚੀਨੀ ਟਵਿੱਟਰ 'ਤੇ ਵਾਇਰਲ ਹੋ ਰਹੀਆਂ ਕਬਰ ਦੀਆਂ ਤਸਵੀਰਾਂ
ਗਲਵਾਨ ਘਾਟੀ ਵਿਚ 15 ਜੂਨ ਨੂੰ ਹਿੰਸਕ ਸੰਘਰਸ਼ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ ਚੀਨ ਦੇ ਵੀ 40 ਤੋਂ ਵਧੇਰੇ ਫੌਜੀ ਜ਼ਖਮੀ ਹੋਏ ਸਨ। ਭਾਰਤ ਨੇ ਜਿੱਥੇ ਆਪਣੇ ਮਾਰੇ ਗਏ ਫੌਜੀਆਂ ਦੀ ਗਿਣਤੀ ਦਾ ਐਲਾਨ ਕੀਤਾ ਪਰ ਚੀਨ ਨੇ ਅੱਜ ਤੱਕ ਆਪਣੇ ਮਾਰੇ ਗਏ ਫੌਜੀਆਂ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹੁਣ ਪਹਿਲੀ ਵਾਰ ਚੀਨੀ ਫੌਜੀਆਂ ਦੀਆਂ ਕਬਰਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਚੀਨੀ ਟਵਿੱਟਰ ਕਹੀ ਜਾਣ ਵਾਲੀ ਉੱਥੋਂ ਦੀ ਮਾਈਕ੍ਰੋ ਬਲਾਗਿੰਗ ਸਾਈਟ ਵੀਬੋ 'ਤੇ ਵਾਇਰਲ ਹੋ ਰਹੀਆਂ ਚੀਨੀ ਫੌਜੀਆਂ ਦੀਆਂ ਕਬਰਾਂ ਦੀਆਂ ਤਸਵੀਰਾਂ ਉਸ ਦੇ ਝੂਠ ਦੀ ਪੋਲ ਖੋਲ੍ਹ ਰਹੀਆਂ ਹਨ। ਉਸ ਸਮੇਂ ਚੀਨ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਤਣਾਅ ਹੋਰ ਜ਼ਿਆਦਾ ਭੜਕ ਸਕਦਾ ਹੈ।ਤਸਵੀਰ ਵਿਚ ਇਕ ਸਮਾਰਕ ਦਿਸ ਰਿਹਾ ਹੈ ਜਿਸ 'ਤੇ ਲਿਖਿਆ ਹੈ ਕਿ 'ਇਹਨਾਂ ਫੌਜੀਆਂ ਨੇ ਦੇਸ਼ ਦੀ ਰੱਖਿਆ ਦੇ ਲਈ ਆਪਣੀ ਜਾਨ ਦੇ ਦਿੱਤੀ।'
ਕਬਰ 'ਤੇ ਚੀਨ-ਭਾਰਤ ਸੀਮਾ ਰੱਖਿਆ ਸੰਘਰਸ਼ ਦਾ ਜ਼ਿਕਰ
ਚੀਨੀ ਮਾਮਲਿਆਂ ਦੇ ਇਕ ਮਾਹਰ ਨੇ ਦਾਅਵਾ ਕੀਤਾ ਕਿ ਇੰਟਰਨੈੱਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿਚ ਗਲਵਾਨ ਘਾਟੀ ਵਿਚ ਮਾਰੇ ਗਏ ਚੀਨੀ ਫੌਜੀ ਦੀ ਕਬਰ ਦਿਖਾਈ ਦੇ ਰਹੀ ਹੈ। ਚੀਨੀ ਮਾਮਲਿਆਂ ਦੇ ਮਾਹਰ ਐਮ ਟੇਲਰ ਫ੍ਰੈਵਲ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਮਾਈਕ੍ਰੋਬਲਾਗਿੰਗ ਸਾਈਟ ਵੀਬੋ 'ਤੇ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਵਿਚ ਦਿਸ ਰਹੀ ਕਬਰ ਇਕ 19 ਸਾਲਾ ਚੀਨੀ ਫੌਜੀ ਦੀ ਹੈ, ਜਿਸ ਦੀ ਮੌਤ 'ਚੀਨ-ਭਾਰਤ ਸੀਮਾ ਸੁਰੱਖਿਆ ਸੰਘਰਸ਼' ਵਿਚ ਜੂਨ 2020 ਵਿਚ ਹੋ ਗਈ। ਉਸ ਦੇ ਫੁਜਿਆਨ ਸੂਬੇ ਤੋਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਟੇਲਰ ਨੇ ਇਹ ਵੀ ਦੱਸਿਆ ਹੈ ਕਿ ਤਸਵੀਰ ਵਿਚ ਦਿਸ ਰਹੀ ਕਬਰ 'ਤੇ ਫੌਜੀ ਦੀ ਯੂਨਿਟ ਦਾ ਨਾਮ 69316 ਦੱਸਿਆ ਗਿਆ ਹੈ। ਜੋ ਗਲਵਾਨ ਦੇ ਉੱਤਰ ਵਿਚ ਸਥਿਤ ਚਿਪ-ਚਾਪ ਘਾਟੀ ਵਿਚ ਤਿਆਨਵੇਨਦੀਅਨ ਦੀ ਸਰਹੱਦੀ ਸੁਰੱਖਿਆ ਕੰਪਨੀ ਲੱਗ ਰਹੀ ਹੈ।
ਸੈਟੇਲਾਈਟ ਤਸਵੀਰਾਂ 'ਚ ਦਿਸੀਆਂ 80 ਤੋਂ ਵਧੇਰੇ ਕਬਰਾਂ
ਟੇਲਰ ਨੇ ਦੂਜੇ ਸੂਤਰ ਦੇ ਹਵਾਲੇ ਨਾਲ ਲਿਖਿਆ ਹੈਕਿ ਇਹ 13ਵੀਂ ਸਰਹੱਦੀ ਸੁਰੱਖਿਆ ਰੈਜੀਮੈਂਟ ਦਾ ਹਿੱਸਾ ਹੈ। ਉਹਨਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ 2015 ਵਿਚ ਇਸ ਯੂਨਿਟ ਦਾ ਨਾਮ ਕੇਂਦਰੀ ਮਿਲਟਰੀ ਕਮਿਸ਼ਨ ਨੇ 'ਯੂਨਾਈਟਿਡ ਕਮਬੈਟ ਮਾਡਲ ਕੰਪਨੀ' ਰੱਖ ਦਿੱਤਾ ਸੀ। ਉਹਨਾਂ ਨੇ ਲਿਖਿਆ ਹੈਕਿ ਇਸ ਨਾਲ ਪਤਾ ਚੱਲਦਾ ਹੈ ਕਿ ਗਲਵਾਨ ਘਾਟੀ ਵਿਚ ਚੀਨ ਨੇ ਕਿਹੜੀ ਯੂਨਿਟ ਤਾਇਨਾਤ ਕੀਤੀ ਸੀ। ਇਸ ਵਿਚ ਸੈਟੇਲਾਈਟ ਤਸਵੀਰਾਂ ਵਿਚ ਚੀਨ ਦੇ ਸ਼ਿਨਜਿਆਂਗ ਸੂਬੇਬ ਦੇ ਹੋਟਨ ਇਲਾਕੇ ਵਿਚ ਪਿਸ਼ਾਨ ਕਾਊਂਟੀ ਵਿਚ ਸਮੂਹਿਕ ਕਬਰ ਨਜ਼ਰ ਆਈ ਹੈ। ਅਜਿਹਾ ਦਾਅੲਾ ਕੀਤਾ ਜਾ ਰਿਹਾ ਹੈਕਿ ਇਹ ਕਬਰਾਂ ਗਲਵਾਨ ਵਿਚ ਮਾਰੇ ਗਏ ਚੀਨੀ ਫੌਜੀਆਂ ਦੀਆਂ ਹਨ। ਇੱਥੇ ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਮਈ ਤੋਂ ਪੈਦਾ ਹੋਈ ਤਣਾਅ ਪੂਰਨ ਸਥਿਤੀ ਦੇ ਬਾਅਦ 15 ਜੂਨ ਨੂੰ ਹਿੰਸਕ ਝੜਪ ਹੋ ਗਈ ਸੀ।ਇਸ ਦੌਰਾਨ ਡਿਸਇੰਗੇਜਮੈਂਟ ਦੇ ਤਹਿਤ ਚੀਨੀ ਫੌਜੀ ਤੈਅ ਜਗ੍ਹਾ ਤੋਂ ਪਿੱਛੇ ਹਟੇ ਜਾਂ ਨਹੀਂ ਇਹ ਚੈੱਕ ਕਰਨ ਗਏ ਭਾਰਤੀ ਫੌਜੀਆਂ 'ਤੇ ਚੀਨ ਦੇ ਫੌਜੀਆਂ ਨੇ ਕੰਢੇਦਾਰ ਡੰਡਿਆਂ ਨਾਲ ਹਮਲਾ ਕਰ ਦਿੱਤਾ ਸੀ।
ਚੀਨ ਵੱਲੋ ਸੱਚ ਨੂੰ ਦਬਾਉਣ ਦੀ ਕੋਸ਼ਿਸ਼
ਇਸ ਘਟਨਾ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ ਜਦਕਿ ਚੀਨ ਨੇ ਇਸ ਗੱਲ ਨੂੰ ਸਵੀਕਾਰ ਹੀ ਨਹੀਂ ਕੀਤਾ ਕਿ ਉਸ ਦੇ ਫੌਜੀ ਦੀ ਜ਼ਖਮੀ ਹੋਏ ਹਨ। ਘਟਨਾਸਥਲ ਦੇ ਨੇੜੇ ਚੀਨ ਦੇ ਹੈਲੀਕਾਪਟਰ ਵੀ ਦੇਖੇ ਗਏ, ਜਿਹੜੇ ਜ਼ਖਮੀ ਅਤੇ ਮ੍ਰਿਤਕ ਫੌਜੀਆਂ ਨੂੰ ਲੈ ਕੇ ਗਏ। ਚੀਨ ਨੇ ਇਹ ਤਾਂ ਸਵੀਕਾਰ ਕੀਤਾ ਕਿ ਉਸ ਦੇ ਫੌਜੀ ਮਾਰੇ ਗਏ ਪਰ ਕਿੰਨੇ ਫੌਜੀ ਮਾਰੇ ਗਏ, ਉਸ 'ਤੇ ਕੁਝ ਨਹੀਂ ਕਿਹਾ। ਇੱਥੋਂ ਤੱਕ ਕਿ ਉਸ ਨੇ ਆਪਣੇ ਮਾਰੇ ਗਏ ਫੌਜੀਆਂ ਦਾ ਸਨਮਾਨ ਦੇ ਨਾਲ ਅੰਤਿਮ ਸੰਸਤਾਰ ਵੀ ਨਹੀਂ ਕੀਤਾ, ਜਿਸ ਨੂੰ ਲੈਕੇ ਉਹਨਾਂ ਦੇ ਪਰਿਵਾਰ ਵਾਲਿਆਂ ਵਿਚ ਨਾਰਾਜ਼ਗੀ ਦਿਸੀ। ਕੁਝ ਥਾਵਾਂ 'ਤੇ ਪ੍ਰਦਰਸ਼ਨ ਵੀ ਹੋਏ। ਕੁਝ ਰਿਪੋਰਟਾ ਮੁਤਾਬਕ ਫੌਜੀਆਂ ਦੇ ਪਰਿਵਾਰ ਵਾਲਿਆਂ ਨੂੰ ਸਿਰਫ ਅਸਥੀ ਕਲਸ਼ ਹੀ ਦਿੱਤੇ ਗਏ। ਇਸ਼ ਤਰ੍ਹਾਂ ਉਸ ਦੀ ਪੂਰੀ ਕੋਸ਼ਿਸ਼ ਗਲਵਾਨ ਦੇ ਸੱਚ ਨੂੰ ਦਬਾਉਣ ਦੀ ਸੀ ਪਰ ਤਾਜ਼ਾ ਤਸਵੀਰ ਨੇ ਉਸ ਦੀ ਪੋਲ ਖੋਲ੍ਹ ਦਿੱਤੀ।