ਗੈਜੇਟਸ ਤੇ ਬਾਜ਼ਾਰਾਂ ਦੀ ਰੋਸ਼ਨੀ ਕਰ ਰਹੀ ਬੀਮਾਰ, ਇਸ ਨਾਲ ਚੀਨ ’ਚ 90 ਹਜ਼ਾਰ ਲੋਕ ਹੋਏ ਸ਼ੂਗਰ ਦਾ ਸ਼ਿਕਾਰ
Wednesday, Nov 16, 2022 - 05:04 PM (IST)
ਗੈਜੇਟ ਡੈਸਕ– ਤਿਉਹਾਰਾਂ ’ਤੇ ਰੋਸ਼ਨੀ ਨਾਲ ਜਗਮਗਾਉਂਦਾ ਸ਼ਹਿਰ ਜਾਂ ਬਾਜ਼ਾਰਾਂ ’ਚ ਚਮਕਦੀ ਤੇਜ਼ ਰੋਸ਼ਨੀ ਚੰਗੀ ਲਗਦੀ ਹੈ ਪਰ ਇਹ ਸ਼ੂਗਰ ਦਾ ਰੋਗ ਵੀ ਦੇ ਰਹੀ ਹੈ। ਹਰ ਤਰ੍ਹਾਂ ਦੀ ਆਰਟੀਫਿਸ਼ੀਅਲ ਲਾਈਟ, ਮੋਬਾਇਲ-ਲੈਪਟਾਪ ਵਰਗੇ ਗੈਜੇਟਸ, ਸ਼ੋਅਰੂਮਾਂ ਦੇ ਬਾਹਰ ਲੱਗੀ ਐੱਲ.ਈ.ਡੀ., ਕਾਰ ਦੀ ਹੈੱਡਲਾਈਟ ਜਾਂ ਫਿ ਹੋਰਡਿੰਗਸ ਦੀ ਆਕਰਸ਼ਿਤ ਕਰਦੀ ਤੇਜ਼ੀ ਰੋਸ਼ਨੀ ਵੀ ਤੁਹਾਨੂੰ ਸ਼ੂਗਰ ਦਾ ਸ਼ਿਕਾਰ ਬਣਾ ਸਕਦੀ ਹੈ।
ਆਰਟੀਫਿਸ਼ੀਅਲ ਲਾਈਟ ਤੋਂ ਸ਼ੂਗਰ ਦਾ 25 ਫੀਸਦੀ ਖਤਰਾ
ਚੀਨ ’ਚ 1 ਲੱਖ ਲੋਕਾਂ ’ਤੇ ਹੋਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਟ੍ਰੀਟ ਲਾਈਟਾਂ ਅਤੇ ਸਮਾਰਟਫੋਨ ਵਰਗੀਆਂ ਆਰਟੀਫਿਸ਼ੀਅਲ ਲਾਈਟਾਂ ਸ਼ੂਗਰ ਦਾ ਖਤਰਾ 25 ਫੀਸਦੀ ਤਕ ਵਧਾ ਸਕਦੀਆਂ ਹਨ। ਦਰਅਲ, ਰਾਤ ਦੇ ਸਮੇਂ ਵੀ ਦਿਨ ਦਾ ਅਹਿਸਾਸ ਕਰਵਾਉਣ ਵਾਲੀ ਇਹ ਰੋਸ਼ਨੀ ਇਨਸਾਨਾਂ ਦੇ ਬਾਡੀ ਕਲਾਕ ਨੂੰ ਬਦਲਣ ਲਗਈਆਂ ਹਨ, ਜਿਸ ਨਾਲ ਸਰੀਰ ਦੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ। ਸ਼ੰਘਾਈ ਦੇ ਰੁਈਜੀਨ ਹਸਪਤਾਲ ਦੇ ਡਾਕਟਰ ਯੂਜੂ ਕਹਿੰਦੇ ਹਨ, ਦੁਨੀਆ ਦੀ 80 ਫੀਸਦੀ ਆਬਾਦੀ ਰਾਤ ਦੇ ਹਨ੍ਹੇਰੇ ’ਚ ਲਾਈਟ ਪ੍ਰਦੂਸ਼ਨ ਦੀ ਪੜਕ ’ਚ ਹੈ।
ਚੀਨ ’ਚ ਲਾਈਟ ਪ੍ਰਦੂਸ਼ਣ ਨਾਲ ਵਧੇ ਸ਼ੂਗਰ ਦੇ ਮਰੀਜ਼
ਲੋੜ ਤੋਂ ਜ਼ਿਆਦਾ ਰੋਸ਼ਨੀ ਹੀ ਲਾਈਟ ਪ੍ਰਦੂਸ਼ਣ ਹੈ। ਸਿਰਫ ਚੀਨ ’ਚ ਹੀ 90 ਲੱਖ ਲੋਕ ਲਾਈਟ ਪ੍ਰਦੂਸ਼ਣ ਕਾਰਨ ਸ਼ੂਗਰ ਦਾ ਸ਼ਿਕਾਰ ਹੋ ਗਏ ਹਨ। ਇਹ ਲੋਕ ਚੀਨ ਦੇ 162 ਸ਼ਹਿਰਾਂ ’ਚ ਰਹਿੰਦੇ ਹਨ। ਚੀਨ ਦੀ ਨਾਨ ਕਮਿਊਨੀਕੇਬਲ ਡਿਜ਼ੀਜ਼ ਸਰਵੀਲਾਂਸ ਸਟਡੀ ’ਚ ਇਨ੍ਹਾਂ ਦੀ ਪਛਾਣ ਹੋਈ ਸੀ। ਇਸ ਵਿਚ ਇਨ੍ਹਾਂ ਦਾ ਪੂਰੇ ਲਾਈਫ ਸਟਾਈਲ ਦਾ ਬਿਊਰਾ ਦਰਜ ਹੈ। ਇੱਥੋਂ ਤਕ ਕਿ ਇਨ੍ਹਾਂ ਦੀ ਊਮਰ, ਸਿੱਖਿਆ ਅਤੇ ਪਰਿਵਾਰਕ ਇਤਿਹਾਸ ਵੀ।
ਲਾਈਟ ਨਾਲ ਸਰੀਰ ’ਚ ਗਲੂਕੋਜ਼ ਲੈਵਲ ’ਚ ਵਾਧਾ
ਦਰਅਸਲ, ਜੋ ਲੋਕ ਹਰ ਸਮੇਂ ਆਰਟੀਫਿਸ਼ੀਅਲ ਲਾਈਟਾਂ ਦੇ ਸੰਪਰਕ ’ਚ ਰਹਿੰਦੇ ਹਨ, ਉਨ੍ਹਾਂ ਦੇ ਸਰੀਰ ਦਾ ਗਲੂਕੋਜ਼ ਲੈਵਲ ਬਿਨਾਂ ਕੁਝ ਖਾਦੇ ਹੀ ਵਧਣ ਲਗਦਾ ਹੈ। ਇਸ ਨਾਲ ਸਾਡੇ ਸਰੀਰ ’ਚ ਬੀਟਾ ਸੈੱਲਸ ਦੀ ਸਰਗਰਮੀ ਘੱਟ ਹੋ ਜਾਂਦੀ ਹੈ। ਇਸ ਸੈੱਲ ਦੀ ਸਰਗਰਮੀ ਕਾਰਨ ਹੀ ਪੈਂਕ੍ਰਿਰਿਆਜ਼ ਨਾਲ ਇੰਸੁਲਿਨ ਹਾਰਮੋਨ ਰਿਲੀਜ਼ ਹੁੰਦਾ ਹੈ। ਡਾ. ਜੂ ਕਹਿੰਦੇ ਹਨ, ਅਰਟੀਫਿਸ਼ੀਅਲ ਲਾਈਟ ਦਾ ਜ਼ਿਆਦਾਤਰ ਸੰਪਰਕ ਸਾਰੀ ਦੁਨੀਆ ਦੇ ਆਧੁਨਿਕ ਸਮਾਜ ਦੀ ਸਮੱਸਿਆ ਹੈ ਅਤੇ ਇਹ ਸ਼ੂਗਰ ਹੋਣ ਦਾ ਇਕ ਹੋਰ ਵੱਡਾ ਕਾਰਨ ਹੈ।