ਜੀ-20 ਨੇਤਾਵਾਂ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਕੋਰੋਨਾ ਟੀਕਿਆਂ ਦੀ ਸਪਲਾਈ ਵਧਾਉਣ ਦਾ ਸੰਕਲਪ ਲਿਆ

Monday, Nov 01, 2021 - 01:41 AM (IST)

ਰੋਮ-ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਦੇ ਹਥਿਆਰਾਂ 'ਚ ਟੀਕਿਆਂ ਨੂੰ ਇਕ ਅਹਿਮ ਹਥਿਆਰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਜੀ-20 ਦੇਸ਼ਾਂ ਦੇ ਨੇਤਾਵਾਂ ਨੇ ਐਤਵਾਰ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਟੀਕਿਆਂ ਦੀ ਸਪਲਾਈ ਵਧਾਉਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਦਾ ਸੰਕਲਪ ਲਿਆ। ਇਸ ਦੇ ਨਾਲ ਹੀ ਜੀ-20 ਨੇਤਾਵਾਂ ਨੇ 2021 ਦੇ ਆਖਿਰ ਤੱਕ ਘਟੋ-ਘੱਟ 40 ਫੀਸਦੀ ਅਤੇ 2022 ਦੇ ਮੱਧ ਤੱਕ 70 ਫੀਸਦੀ ਆਬਾਦੀ ਦੇ ਟੀਕਾਕਰਨ ਦੇ ਗਲੋਬਲ ਟੀਚਿਆਂ ਨੂੰ ਹਾਸਲ ਕਰਨ ਲਈ ਵਿੱਤੀ ਸਹਾਇਤਾ 'ਤੇ ਸਹਿਮਤੀ ਜਤਾਈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀ ਸਾਜਿਸ਼ ਰਚਣ ਦੇ ਮਾਮਲੇ 'ਚ NIA ਨੇ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਇਟਲੀ ਦੀ ਰਾਜਧਾਨੀ ਰੋਮ 'ਚ ਆਯੋਜਿਤ ਜੀ-20 ਸਮੂਹ ਦੇ ਸੰਮੇਲਨ 'ਚ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਘੋਸ਼ਣਾ ਪੱਤਰ ਜਾਰੀ ਕਰਕੇ ਕੋਵਿਡ-19 ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਲਈ ਸਿਹਤ ਸੇਵਾ ਅਤੇ ਫਰੰਟਲਾਈਨ ਵਰਕਰਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦੇ 1,772 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਦੀ ਹੋਈ ਮੌਤ

ਸ਼ਿਖਰ ਸੰਮੇਲਨ ਤੋਂ ਬਾਅਦ ਇਥੇ ਜਾਰੀ ਘੋਸ਼ਣਾ ਪੱਤਰ 'ਚ ਜੀ-20 ਦੇਸ਼ਾਂ ਨੇ ਕਿਹਾ ਕਿ ਅਸੀਂ ਸਵੀਕਾਰ ਕਰਦੇ ਹਾਂ ਕਿ ਟੀਕਾ ਕੋਵਿਡ਼-19 ਵਿਰੁੱਧ ਲੜਾਈ ਦੇ ਹਥਿਆਰਾਂ 'ਚ ਸਭ ਤੋਂ ਅਹਿਮ ਹੈ, ਇਸ ਦੇ ਨਾਲ ਹੀ ਦੁਹਰਾਉਂਦੇ ਹੋਏ ਵਿਆਪਕ ਕੋਵਿਡ-19 ਟੀਕਾਕਰਨ ਗਲੋਬਲ ਸਿਹਤ ਲਈ ਵਧੀਆ ਹੈ, ਅਸੀਂ ਇਹ ਯਕੀਨੀ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਾਂਗੇ ਕਿ ਸਮਾਨ ਤਰੀਕੇ ਨਾਲ ਅਤੇ ਸੁਰੱਖਿਅਤ, ਕਿਫਾਇਤੀ, ਗੁਣਵੱਤਾ ਅਤੇ ਪ੍ਰਭਾਵੀ ਟੀਕੇ, ਇਲਾਜ ਅਤੇ ਜਾਂਚ ਸਾਰਿਆਂ ਨੂੰ ਪ੍ਰਾਪਤ ਹੋ ਸਕੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News