ਜੀ-7 : ਟਰੰਪ ਨੇ ‘ਪੈਰਿਸ ਜਲਵਾਯੂ ਪਰਿਵਰਤਨ’ ਦੇ ਸ਼ੈਸ਼ਨ ’ਚ ਨਹੀਂ ਲਿਆ ਹਿੱਸਾ

08/26/2019 9:29:10 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਚਰਚਾ ਲਈ ਆਯੋਜਿਤ ਜੀ-7 ਸਮੂਹ ਦੇਸ਼ਾਂ ਦੀ ਬੈਠਕ ’ਚ ਹਿੱਸਾ ਨਹੀਂ ਲਿਆ। ਵ੍ਹਾਈਟ ਹਾੳੂਸ ਦੀ ਬੁਲਾਰੀ ਸਟੀਫੇਨ ਗ੍ਰੀਸ਼ਮ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਦੱਸਿਆ ਕਿ ਭਾਰਤ ਅਤੇ ਜਰਮਨੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਪਹਿਲਾਂ ਤੋਂ ਤੈਅ ਦੋ-ਪੱਖੀ ਬੈਠਕਾਂ ਕਾਰਨ ਟਰੰਪ ਇਸ ਸ਼ੈਸ਼ਨ ’ਚ ਹਿੱਸਾ ਨਹੀਂ ਲੈ ਸਕੇ ਅਤੇ ਉਨ੍ਹਾਂ ਦੇ ਨੁਮਾਇੰਦੇ ਦੇ ਰੂਪ ’ਚ ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਮੈਂਬਰ ਨੇ ਇਸ ਬੈਠਕ ’ਚ ਹਿੱਸਾ ਲਿਆ।

ਗ੍ਰੀਸ਼ਮ ਨੇ ਆਖਿਆ ਕਿ ਰਾਸ਼ਟਰਪਤੀ ਟਰੰਪ ਦੀ ਜਰਮਨੀ ਅਤੇ ਭਾਰਤ ਦੇ ਪਹਿਲਾਂ ਤੋਂ ਤੈਅ ਦੋ-ਪੱਖੀ ਬੈਠਕਾਂ ਸਨ, ਇਸ ਲਈ ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਮੈਂਬਰ ਨੇ ਇਸ ਬੈਠਕ ’ਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਟਰੰਪ ਨੇ ਪੈਰਿਸ ਜਲਵਾਯੂ ਪਰਿਵਰਤਨ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਦੇ ਫੈਸਲੇ ਦੀ ਜੀ-7 ਸਮੂਹ ਦੇ ਹੋਰ ਮੈਂਬਰ ਦੇਸ਼ਾਂ ਨੇ ਸਖਤ ਨਿੰਦਾ ਕੀਤੀ ਸੀ। ਟਰੰਪ ਨੇ ਆਖਿਆ ਸੀ ਕਿ ਇਸ ਸਮਝੌਤੇ ’ਚ ਬਣੇ ਰਹਿਣ ਨਾਲ ਅਮਰੀਕਾ ’ਚ ਆਰਥਿਕ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਕੇ ਆਖਿਆ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਦੇ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਹੀ ਚੰਗੀ ਰਹੀ।   


Khushdeep Jassi

Content Editor

Related News