ਰੂਸ ਦੇ ਰਾਸ਼ਟਰਪਤੀ ਬਾਰੇ ਪੁੱਛੇ ਜਾਣ ''ਤੇ ਡੋਨਾਲਡ ਟਰੰਪ ਭੜਕੇ

06/27/2019 2:45:52 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਜੀ-20 ਸੰਮੇਲਨ 'ਚ ਮੁਲਾਕਾਤ ਹੋ ਸਕਦੀ ਹੈ। ਇਸ ਮੁਲਾਕਾਤ ਨੂੰ ਲੈ ਕੇ ਕੀਤੇ ਗਏ ਇਕ ਸਵਾਲ 'ਤੇ ਟਰੰਪ ਨੇ ਮੀਡੀਆ ਨੂੰ ਫਟਕਾਰ ਵੀ ਲਗਾਈ। ਟਰੰਪ ਨੇ ਮੀਡੀਆ ਨੂੰ ਕਿਹਾ,'ਮੇਰੀ ਉਨ੍ਹਾਂ ਨਾਲ ਚੰਗੀ ਗੱਲਬਾਤ ਹੋਵੇਗੀ। ਮੈਂ ਉਨ੍ਹਾਂ ਨੂੰ ਕੀ ਕਹਾਂਗਾ ਅਤੇ ਕੀ ਨਹੀਂ, ਇਸ ਨਾਲ ਤੁਹਾਨੂੰ ਕੀ ਮਤਲਬ।' ਦੋ ਦਿਨਾਂ ਜੀ-20 ਸੰਮੇਲਨ ਜਾਪਾਨ ਦੇ ਓਸਾਕਾ 'ਚ 28-29 ਜੂਨ ਨੂੰ ਹੋਵੇਗੀ।

ਅਮਰੀਕਾ ਦੇ ਵਿਸ਼ੇਸ਼ ਵਕੀਲ ਰਾਬਰਟ ਮੂਲਰ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲ ਦੀ ਆਪਣੀ ਰਿਪੋਰਟ 'ਤੇ ਗਵਾਹੀ ਦੇਣ ਲਈ ਤਿਆਰ ਹੋ ਗਏ ਹਨ। ਰਾਬਰਟ ਦੇ ਇਸ ਬਿਆਨ ਮਗਰੋਂ ਟਰੰਪ ਅਤੇ ਪੁਤਿਨ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਰਾਬਰਟ 17 ਜੁਲਾਈ ਨੂੰ ਹਾਊਸ ਜਿਊਡੀਸ਼ੀਅਰੀ ਐਂਡ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਜਨਤਾ ਦੇ ਸਾਹਮਣੇ ਆਪਣੀ ਗੱਲ ਰੱਖਣਗੇ।

ਵ੍ਹਾਈਟ ਹਾਊਸ ਅਤੇ ਰੂਸੀ ਸੰਸਦ ਕ੍ਰੇਮਲਿਨ ਦੇ ਉੱਚ ਅਧਿਕਾਰੀਆਂ ਮੁਤਾਬਕ ਸੰਮੇਲਨ ਤੋਂ ਹਟ ਕੇ ਟਰੰਪ ਅਤੇ ਪੁਤਿਨ ਦੀ ਮੁਲਾਕਾਤ ਹੋ ਸਕਦੀ ਹੈ। ਇਸ ਦੌਰਾਨ ਦੋਹਾਂ ਵਿਚਕਾਰ ਹਥਿਆਰ ਕੰਟਰੋਲ , ਅਮਰੀਕਾ-ਈਰਾਨ ਤਣਾਅ, ਸੀਰੀਆ ਸੰਕਟ ਅਤੇ ਯੁਕਰੇਨ ਆਦਿ ਵਰਗੇ ਮਾਮਲਿਆਂ 'ਤੇ ਗੱਲ ਹੋ ਸਕਦੀ ਹੈ।

448 ਪੇਜ ਦੀ ਰਿਪੋਰਟ 'ਚ ਮੂਲਰ ਨੇ ਕਿਹਾ,''ਰੂਸੀ ਫੌਜ ਦੇ ਅਧਿਕਾਰੀਆਂ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।'' 18 ਅਪ੍ਰੈਲ ਨੂੰ ਇਹ ਰਿਪੋਰਟ ਕਾਨੂੰਨ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਸੀ। ਹਾਲਾਂਕਿ ਰਿਪੋਰਟ ਦੇ ਅਖੀਰ 'ਚ ਉਨ੍ਹਾਂ ਨੇ ਲਿਖਿਆ ਕਿ ਰੂਸੀ ਦਖਲ ਦੇ ਮਾਮਲੇ 'ਚ ਜ਼ਰੂਰੀ ਸਬੂਤ ਨਹੀਂ ਮਿਲ ਸਕੇ।
ਮੂਲਰ ਦੀ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਟਰੰਪ ਨੇ ਰੂਸੀ ਦਖਲ ਦੀ ਜਾਂਚ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੂਲਰ ਨੂੰ ਜਾਂਚ ਤੋਂ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਮੂਲਰ ਨਿਆਂ ਵਿਭਾਗ 'ਚ ਅਹੁਦੇ 'ਤੇ ਸਨ। 
ਜੀ-20 ਸੰਮੇਲਨ 'ਚ ਟਰੰਪ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਹੋ ਸਕਦੀ ਹੈ। ਟਰੰਪ ਅਤੇ ਜਿਨਪਿੰਗ ਵਿਚਕਾਰ ਚੱਲ ਰਹੀ ਟ੍ਰੇਡ ਵਾਰ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ।


Related News