ਭਾਰੀ ਮੀਂਹ ਦਾ ਕਹਿਰ, 24 ਘੰਟਿਆਂ ''ਚ 20 ਲੋਕਾਂ ਦੀ ਮੌਤ

Tuesday, Aug 20, 2024 - 04:16 PM (IST)

ਭਾਰੀ ਮੀਂਹ ਦਾ ਕਹਿਰ, 24 ਘੰਟਿਆਂ ''ਚ 20 ਲੋਕਾਂ ਦੀ ਮੌਤ

ਇਸਲਾਮਾਬਾਦ (ਆਈ.ਏ.ਐੱਨ.ਐੱਸ)- ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਾਨਸੂਨ ਨਾਲ ਸਬੰਧਤ ਘਟਨਾਵਾਂ ਵਿੱਚ 20 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 215 ਹੋ ਗਈ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐੱਨ.ਡੀ.ਐੱਮ.ਏ.) ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਐਨ.ਡੀ.ਐਮ.ਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੀਂਹ ਕਾਰਨ ਹੋਏ ਹਾਦਸਿਆਂ ਅਤੇ ਹੜ੍ਹ ਕਾਰਨ ਪਿਛਲੇ 24 ਘੰਟਿਆਂ ਵਿੱਚ ਕੁੱਲ 43 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜਦੋਂ ਕਿ ਜੁਲਾਈ ਵਿੱਚ ਸ਼ੁਰੂ ਹੋਏ ਮਾਨਸੂਨ ਸੀਜ਼ਨ ਵਿੱਚ ਜ਼ਖਮੀਆਂ ਦੀ ਗਿਣਤੀ 405 ਹੋ ਗਈ ਹੈ। ਮਰਨ ਵਾਲਿਆਂ ਵਿੱਚ 108 ਬੱਚੇ ਅਤੇ 32 ਔਰਤਾਂ ਸ਼ਾਮਲ ਹਨ। ਸਿਨਹੂਆ ਮੁਤਾਬਕ ਪੂਰਬੀ ਪੰਜਾਬ ਪ੍ਰਾਂਤ 86 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਇਸ ਤੋਂ ਬਾਅਦ ਉੱਤਰ ਪੱਛਮੀ ਖੈਬਰ ਪਖਤੂਨਖਵਾ ਖੇਤਰ ਅਤੇ ਦੱਖਣੀ ਸਿੰਧ ਪ੍ਰਾਂਤ ਕ੍ਰਮਵਾਰ 65 ਅਤੇ 37 ਮੌਤਾਂ ਹੋਈਆਂ। ਇਸ ਵਿਚ ਇਹ ਵੀ ਕਿਹਾ ਗਿਆ ਕਿ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ 18 ਲੋਕ , ਪੰਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਤੇ ਚਾਰ ਉੱਤਰੀ ਗਿਲਗਿਤ-ਬਾਲਟਿਸਤਾਨ ਖੇਤਰ ਵਿਚ ਮਾਰੇ ਗਏ।

ਪੜ੍ਹੋ ਇਹ ਅਹਿਮ ਖ਼ਬਰ-ਕ੍ਰਾਊਨ ਪ੍ਰਿੰਸ ਨੇ ਯਮਨ ਯੁੱਧ ਦੇ ਆਦੇਸ਼ 'ਤੇ ਕੀਤੇ ਸਨ ਪਿਤਾ ਦੇ ਜਾਅਲੀ ਦਸਤਖ਼ਤ!

ਐਨ.ਡੀ.ਐਮ.ਏ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਮੌਨਸੂਨ ਸੀਜ਼ਨ ਦੌਰਾਨ 448 ਪਸ਼ੂ  ਮਾਰੇ ਗਏ ਹਨ, ਜਦੋਂ ਕਿ 2,575 ਘਰ ਅਤੇ 31 ਪੁਲ ਨੁਕਸਾਨੇ ਗਏ। ਰਿਪੋਰਟ ਅਨੁਸਾਰ ਅਗਲੇ 48 ਘੰਟਿਆਂ ਵਿੱਚ ਦੇਸ਼ ਵਿੱਚ ਕਾਬੁਲ, ਸਿੰਧੂ ਅਤੇ ਜੇਹਲਮ ਦਰਿਆਵਾਂ ਦੇ ਉਪਰਲੇ ਖੇਤਰਾਂ ਵਿੱਚ ਭਾਰੀ ਬਾਰਸ਼ ਦੀਆਂ ਅਲੱਗ-ਥਲੱਗ ਘਟਨਾਵਾਂ ਦਨਾਲ ਦਰਮਿਆਨੀ ਤੀਬਰਤਾ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੁਆਰਾ ਮੈਡੀਕਲ ਸੇਵਾ ਅਤੇ ਰਾਹਤ ਲਈ ਕੁੱਲ 86 ਕੈਂਪ ਲਗਾਏ ਗਏ ਹਨ, ਜਿੱਥੇ ਹੁਣ ਤੱਕ 4,102 ਲੋਕ ਇਲਾਜ ਜਾਂ ਸਹਾਇਤਾ ਪ੍ਰਾਪਤ ਕਰ ਚੁੱਕੇ ਹਨ। ਦੱਖਣੀ ਏਸ਼ੀਆਈ ਦੇਸ਼ ਵਿੱਚ ਮਾਨਸੂਨ ਦਾ ਮੌਸਮ ਸਤੰਬਰ ਤੱਕ ਚੱਲਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News