ਪੇਰੂ : ਤੇਲ ਚੋਰੀ ਦੇ ਦੋਸ਼ ''ਚ 27 ਫੌਜ ਅਧਿਕਾਰੀ ਗ੍ਰਿਫਤਾਰ
Monday, Dec 09, 2019 - 10:18 AM (IST)

ਲੀਮਾ— ਪੇਰੂ 'ਚ 2013 ਤੋਂ 2018 ਵਿਚਕਾਰ ਹੋਈ ਤੇਲ ਚੋਰੀ ਦੇ ਦੋਸ਼ 'ਚ 27 ਫੌਜ ਅਧਿਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਐਤਵਾਰ ਨੂੰ ਦੱਸਿਆ ਗਿਆ ਕਿ 10 ਦਿਨਾਂ ਤੋਂ ਸ਼ੁਰੂ ਹੋਈ ਜਾਂਚ ਮਗਰੋਂ ਜਨਰਲ ਅਗਸਤੋਂ ਵਿਲਾਰੇਲ, ਕਾਰਲੋਸ ਮਾਇਕਾ ਅਤੇ ਮੋਈਸੇਸ ਚਾਵੇਜ ਅਤੇ 24 ਹੋਰ ਅਧਿਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਨ੍ਹਾਂ 'ਤੇ ਦੇਸ਼ ਦੇ ਮੁੱਖ ਸ਼ਹਿਰਾਂ ਲੀਮਾ, ਅਰੇਕਿਵਪਾ, ਕਜਮਕਰ, ਹੁਆਨਵੇਲੇਕਾ, ਮੋਓਬੰਬਾ ਅਤੇ ਕਸਕੋ ਵਰਗੇ ਕੇਂਦਰਾਂ 'ਚੋਂ ਪ੍ਰਬੰਧਕੀ ਰੂਪ ਨਾਲ ਤੇਲ ਚੋਰੀ ਕਰਨ ਦਾ ਸ਼ੱਕ ਹੈ। ਓਧਰ, ਫੌਜ ਨੇ ਇਸਤਗਾਸਾ ਦੇ ਦਫਤਰ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਫੌਜ ਨੇ ਇਕ ਬਿਆਨ ਜਾਰੀ ਕਰਕੇ ਕਿਹਾ,''ਫੌਜ ਸਰਕਾਰ ਦੀ ਨੀਤੀ ਅਤੇ ਰੱਖਿਆ ਖੇਤਰ ਦੀ ਵਫਾਦਾਰ ਯੋਜਨਾ ਦੇ ਢਾਂਚੇ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਾਈ 'ਚ ਦ੍ਰਿੜਤਾ ਨਾਲ ਖੜ੍ਹੀ ਹੈ।''
ਜ਼ਿਕਰਯੋਗ ਹੈ ਕਿ ਇਸ ਕਾਰਨ ਸਰਕਾਰ ਨੂੰ ਪਿਛਲੇ 5 ਸਾਲਾਂ ਤੋਂ 3 ਮਿਲੀਅਨ ਸੋਲਸ (900,000 ਅਮਰੀਕੀ ਡਾਲਰਾਂ) ਦਾ ਨੁਕਸਾਨ ਹੋ ਚੁੱਕਾ ਹੈ।