ਅਫਗਾਨਿਸਤਾਨ: ਤੇਲ ਟੈਂਕਰ ''ਚ ਧਮਾਕਾ, ਘੱਟੋ-ਘੱਟ 19 ਲੋਕਾਂ ਦੀ ਮੌਤ

12/18/2022 4:14:55 PM

ਕਾਬੁਲ (ਭਾਸ਼ਾ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਇੱਕ ਸੁਰੰਗ ਵਿੱਚ ਤੇਲ ਟੈਂਕਰ ਵਿੱਚ ਧਮਾਕਾ ਹੋਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਇੱਕ ਸਥਾਨਕ ਅਧਿਕਾਰੀ ਨੇ ਐਤਵਾਰ ਨੂੰ ਦਿੱਤੀ।ਸਲੰਗ ਸੁਰੰਗ, ਜੋ ਕਾਬੁਲ ਤੋਂ ਲਗਭਗ 80 ਮੀਲ ਉੱਤਰ ਵਿੱਚ ਹੈ, ਅਸਲ ਵਿੱਚ ਸੋਵੀਅਤ ਹਮਲੇ ਵਿੱਚ ਸਹਾਇਤਾ ਲਈ 1960 ਵਿੱਚ ਬਣਾਈ ਗਈ ਸੀ। ਇਹ ਦੇਸ਼ ਦੇ ਉੱਤਰ ਅਤੇ ਦੱਖਣ ਵਿਚਕਾਰ ਇੱਕ ਪ੍ਰਮੁੱਖ ਲਿੰਕ ਹੈ।

ਪਰਵਾਨ ਪ੍ਰਾਂਤ ਦੇ ਬੁਲਾਰੇ ਸਈਦ ਹਿਮਤੁੱਲਾ ਸ਼ਮੀਮ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਸੁਰੰਗ ਧਮਾਕੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ।ਉਨ੍ਹਾਂ ਕਿਹਾ ਕਿ ਬਚੇ ਹੋਏ ਲੋਕ ਮਲਬੇ ਹੇਠ ਦੱਬੇ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਰਾਤ ਕਰੀਬ 8:30 ਵਜੇ ਵਾਪਰੀ ਇਹ ਘਟਨਾ ਕਿਸ ਕਾਰਨ ਵਾਪਰੀ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ ਮੁਕਤੀ : 1971 ਦੇ ਕਤਲੇਆਮ ਨੂੰ 50 ਸਾਲ ਪੂਰੇ, ਕਿਉਂ ਜਵਾਬਦੇਹ ਨਹੀਂ ਠਹਿਰਾਏ ਜਾ ਰਹੇ ਪਾਕਿ ਜਨਰਲ?

ਸਥਾਨਕ ਅਧਿਕਾਰੀ ਡਾਕਟਰ ਅਬਦੁੱਲਾ ਅਫਗਾਨ ਅਨੁਸਾਰ ਪਰਵਾਨ ਦੇ ਸਿਹਤ ਵਿਭਾਗ ਨੂੰ ਹੁਣ ਤੱਕ 14 ਲੋਕਾਂ ਦੀ ਮੌਤਾਂ ਅਤੇ 24 ਜ਼ਖਮੀਆਂ ਦੀ ਸੂਚੀ ਮਿਲੀ ਹੈ।ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਪੰਜ ਔਰਤਾਂ ਅਤੇ ਦੋ ਬੱਚੇ ਹਨ ਅਤੇ ਬਾਕੀ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ ਅਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।ਲੋਕ ਨਿਰਮਾਣ ਮੰਤਰਾਲੇ ਦੇ ਬੁਲਾਰੇ ਮੌਲਵੀ ਹਮੀਦੁੱਲਾ ਮਿਸਬਾਹ ਨੇ ਐਤਵਾਰ ਨੂੰ ਕਿਹਾ ਕਿ ਅੱਗ ਬੁਝ ਗਈ ਹੈ ਅਤੇ ਟੀਮਾਂ ਅਜੇ ਵੀ ਸੁਰੰਗ ਨੂੰ ਸਾਫ ਕਰਨ ਲਈ ਕੰਮ ਕਰ ਰਹੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News