ਵੈਨਕੁਵਰ 'ਚ ਚੀਨੀ ਦੂਤਘਰ ਦੇ ਬਾਹਰ ਪੰਜਾਬੀਆਂ ਸਣੇ 500 ਲੋਕਾਂ ਨੇ ਕੀਤਾ ਪ੍ਰਦਰਸ਼ਨ

09/28/2020 5:25:23 PM

ਵੈਨਕੁਵਰ- 'ਫਰੈਂਡਜ਼ ਆਫ ਇੰਡੀਆ' ਨਾਮੀ ਇਕ ਸੰਗਠਨ ਨਾਲ ਜੁੜੇ ਲੋਕਾਂ ਨੇ ਐਤਵਾਰ ਨੂੰ ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿਚ ਚੀਨੀ ਦੂਤਘਰ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪੰਜਾਬੀਆਂ ਸਣੇ ਮੌਜੂਦ ਲੋਕਾਂ ਨੇ ਪ੍ਰਦਰਸ਼ਨ ਦੌਰਾਨ ਚੀਨ ਵਿਚ ਨਜ਼ਰਬੰਦ 2 ਕੈਨੇਡੀਅਨਾਂ ਦੀ ਰਿਹਾਈ ਦੀ ਮੰਗ ਕੀਤੀ । ਉਨ੍ਹਾਂ ਹਾਂਗਕਾਂਗ , ਤਿੱਬਤ ਤੇ ਭਾਰਤ ਦੇ ਹਿੱਸਿਆਂ 'ਤੇ ਚੀਨ ਵਲੋਂ ਕਬਜ਼ਾ ਜਮਾਉਣ ਵਰਗੀਆਂ ਨੀਤੀਆਂ ਦੀ ਨਿਖੇਧੀ ਕੀਤੀ। 

PunjabKesari

ਫਰੈਂਡਜ਼ ਆਫ ਕੈਨੇਡਾ ਦੇ ਮੈਂਬਰ ਮਨਿੰਦਰ ਗਿੱਲ ਨੇ ਕਿਹਾ ਕਿ ਚੀਨ ਦੇ ਕਾਨੂੰਨ ਪ੍ਰੈੱਸ ਦੀ ਆਜ਼ਾਦੀ ਖਤਮ ਕਰਨ ਅਤੇ ਲੋਕਾਂ ਨੂੰ ਵਿਚਾਰ ਪ੍ਰਗਟਾਉਣ ਤੋਂ ਰੋਕਣ ਵਾਲੇ ਹਨ। ਇਹ ਵਿਰੋਧ ਪ੍ਰਦਰਸ਼ਨ ਦੁਪਹਿਰ ਸਮੇਂ ਕੀਤਾ ਗਿਆ ਅਤੇ ਇਸ ਵਿਚ ਲਗਭਗ 500 ਲੋਕਾਂ ਨੇ ਹਿੱਸਾ ਲਿਆ, ਜਿਸ ਵਿਚ ਕਈ ਪੰਜਾਬੀ ਮੌਜੂਦ ਸਨ। ਕੋਰੋਨਾ ਕਾਰਨ ਲਾਗੂ ਨਿਯਮਾਂ ਦੀ ਪਾਲਣਾ ਕੀਤੀ ਗਈ। ਲੋਕ ਮਾਸਕ ਪਾ ਕੇ ਤੇ ਸਮਾਜਕ ਦੂਰੀ ਬਣਾ ਕੇ ਖੜ੍ਹੇ ਸਨ। ਉਨ੍ਹਾਂ ਮੰਗ ਕੀਤੀ ਕਿ ਚੀਨ ਦੋ ਕੈਨੇਡੀਅਨਾਂ ਨੂੰ ਰਿਹਾਅ ਕਰ ਦੇਵੇ, ਜਿਨ੍ਹਾਂ ਨੂੰ ਚੀਨੀ ਕੰਪਨੀ ਹੁਵਾਵੇਈ ਦੀ ਕਾਰਜਕਾਰੀ ਮੁਖੀ ਮੇਂਗ ਵੈਨਝੋਊ ਦੀ ਗ੍ਰਿਫ਼ਤਾਰੀ ਤੋਂ ਬਾਅਦ ਫੜਿਆ ਗਿਆ ਸੀ। 

ਇਸ ਪ੍ਰਦਰਸ਼ਨ ਵਿਚ 7 ਹੋਰ ਸੰਗਠਨਾਂ ਨੇ ਹਿੱਸਾ ਲਿਆ ਜਿਸ ਵਿਚ ਹਾਂਗਕਾਂਗ, ਤਿੱਬਤ ਤੇ ਉਈਗਰਾਂ ਨਾਲ ਸਬੰਧਤ ਸੰਗਠਨ ਸਨ।


Lalita Mam

Content Editor

Related News