ਕੈਲਗਰੀ ''ਚ ਕਤਲ ਹੋਏ ਪੁਲਸ ਅਧਿਕਾਰੀ ਦਾ ਕੀਤਾ ਗਿਆ ਅੰਤਿਮ ਸੰਸਕਾਰ
Tuesday, Jan 12, 2021 - 04:32 PM (IST)
ਕੈਲਗਰੀ- ਬੀਤੇ ਦਿਨੀਂ ਕੈਲਗਰੀ ਦੇ ਟ੍ਰੈਫਿਕ ਪੁਲਸ ਅਧਿਕਾਰੀ ਦਾ ਪੁਲਸ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ। ਉਸ ਦਾ 31 ਦਸੰਬਰ ਦੀ ਰਾਤ ਨੂੰ ਦੋ ਨੌਜਵਾਨਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ।
37 ਸਾਲਾ ਐਂਡਰੀਊ ਹਾਰਨੇਟ ਆਪਣੇ ਪਿੱਛੇ ਗਰਭਵਤੀ ਪਤਨੀ, ਮਾਂ ਅਤੇ ਭਰਾ ਨੂੰ ਛੱਡ ਗਿਆ ਹੈ। ਪਰਿਵਾਰ 'ਤੇ ਜੋ ਬੀਤ ਰਹੀ ਹੈ, ਉਸ ਨੂੰ ਸ਼ਬਦਾਂ ਵਿਚ ਸਪੱਸ਼ਟ ਕਰਨਾ ਮੁਸ਼ਕਲ ਹੈ। ਕੋਰੋਨਾ ਵਾਇਰਸ ਕਾਰਨ ਬਹੁਤੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਸੀ ਤੇ 50 ਲੋਕਾਂ ਨੇ ਐਂਡਰੀਊ ਨੂੰ ਅੰਤਿਮ ਵਿਦਾਈ ਦਿੱਤੀ। ਸਸਕਾਰ ਮਗਰੋਂ ਰਸਮੀ ਪਰੇਡ ਵੀ ਹੋਈ ਅਤੇ ਰਾਇਲ ਕੈਨੇਡੀਅਨ ਏਅਰ ਫੋਰਸ ਸੀ-ਐੱਫ਼-18 ਕਿਸਮ ਦੇ ਦੋ ਹੌਰਨੈੱਟ ਹਵਾਈ ਜਹਾਜ਼ਾਂ ਨੇ ਉਡਾਣ ਭਰੀ। ਸਸਕਾਰ ਦੀ ਰਸਮ ਪੂਰੀ ਤਰ੍ਹਾਂ ਨਿੱਜੀ ਅਤੇ ਪਰਿਵਾਰਕ ਰੱਖੀ ਗਈ ਸੀ।
ਜ਼ਿਕਰਯੋਗ ਹੈ ਕਿ ਪੁਲਸ ਅਧਿਕਾਰੀ ਐਂਡਰੀਊ 31 ਦਸੰਬਰ ਦੀ ਰਾਤ ਆਪਣੀ ਡਿਊਟੀ 'ਤੇ ਸੀ ਕਿ ਦੋ ਨੌਜਵਾਨਾਂ ਨੇ ਤੇਜ਼ ਗਤੀ ਨਾਲ ਗੱਡੀ ਐਂਡਰੀਊ ਵਿਚ ਮਾਰੀ ਤੇ ਐਂਡਰੀਊ ਦੂਰ ਤੱਕ ਗੱਡੀ ਨਾਲ ਘੜੀਸ ਹੁੰਦਾ ਗਿਆ। ਨੌਜਵਾਨਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਹਨ ਪਰ ਉਨ੍ਹਾਂ ਨੇ ਗੱਡੀ ਨਾ ਰੋਕੀ। ਐਂਡਰੀਊ ਇਸ ਦੌਰਾਨ ਬਹੁਤ ਜ਼ਖ਼ਮੀ ਹੋ ਗਿਆ ਸੀ ਤੇ ਹਸਪਤਾਲ ਵਿਚ ਜਾਂਦਿਆਂ ਹੀ ਉਸ ਨੇ ਦਮ ਤੋੜ ਦਿੱਤ। ਸ਼ੱਕੀ ਪੁਲਸ ਹਿਰਾਸਤ ਵਿਚ ਹਨ।