ਫਰਿਜ਼ਨੋ ਨਿਵਾਸੀ ਧਾਲੀਵਾਲ ਪਰਿਵਾਰ ਨੂੰ ਸਦਮਾ

Wednesday, Sep 08, 2021 - 11:54 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਨਿਵਾਸੀ ਸੁੱਖਾ ਧਾਲੀਵਾਲ ਅਤੇ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪਿਤਾ ਸ. ਸੁਖਦੇਵ ਸਿੰਘ ਧਾਲੀਵਾਲ 76 ਸਾਲ ਦੀ ਉਮਰ ਭੋਗਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਉਹਨਾਂ ਪਿਛਲਾ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ। ਉਹਨਾਂ ਦੀ ਸਮਾਜਸੇਵੀ ਧੀ ਸ਼ਗਨ ਕੌਰ ਵੜੈਂਚ ਨੇ ਭਰੇ ਮਨ ਨਾਲ ਦੱਸਿਆ ਕਿ ਡੈਡ ਦੇ ਇਸ ਤਰ੍ਹਾ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਡੈਡ ਦੀ ਸਖ਼ਤ ਮਿਹਨਤ ਸਦਕੇ ਧਾਲੀਵਾਲ ਪਰਿਵਾਰ ਇਸ ਮੁਕਾਂਮ ਤੱਕ ਪਹੁੰਚਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ ਦੇ ਸਰਕਾਰੀ ਹਸਪਤਾਲ 'ਚ ਦਾਖਲ ਹੋਇਆ ਹੜ੍ਹ ਦਾ ਪਾਣੀ, 16 ਮਰੀਜ਼ਾਂ ਦੀ ਮੌਤ

ਸਵ. ਸੁਖਦੇਵ ਸਿੰਘ ਦਾ ਅੰਤਮ ਸੰਸਕਾਰ 12 ਸਤੰਬਰ ਦਿਨ ਐਤਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਮ ਫਾਉਲਰ (4800 E Clayton Ave, Fowler Ca 93625) ਵਿਖੇ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਗੁਰਦਵਾਰਾ ਅਨੰਦਗੜ੍ਹ ਸਹਿਬ ਕਰਮਨ (680 S Vineland Ave, Kerman Ca 93630) ਵਿਖੇ ਪਵੇਗਾ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ- ਸੁੱਖਾ ਧਾਲੀਵਾਲ (559) 394-3701 , ਜਗਸੀਰ ਸਿੰਘ ਧਾਲੀਵਾਲ  (559)- 408-4271 ਜਾ ਗੁਰਤੇਜ ਸਿੰਘ ਧਾਲੀਵਾਲ (559) 908-5351 ਹਨ।


Vandana

Content Editor

Related News