ਫਰਿਜ਼ਨੋ ''ਚ ਕਲੋਵਿਸ ਚੈਂਬਰ ਨੇ ਲਾਏ ਖ਼ੂਨਦਾਨ ਕੈਂਪ
Friday, Oct 16, 2020 - 03:07 PM (IST)

ਫਰਿਜ਼ਨੋ, (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ)- ਖ਼ੂਨਦਾਨ ਦੀ ਇਨਸਾਨੀ ਜ਼ਿੰਦਗੀ ਵਿਚ ਬਹੁਤ ਮਹੱਤਤਾ ਹੈ। ਕਿਸੇ ਲੋੜਵੰਦ ਨੂੰ ਸਮੇਂ ਸਿਰ ਖ਼ੂਨਦਾਨ ਕਰਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮਹਾਦਾਨ ਦੀ ਲੋੜ ਨੂੰ ਸਮਝਦਿਆਂ ਹੋਇਆ ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਵੱਲੋਂ ਓਲਡ ਟਾਊਨ ਕਲੋਵਿਸ ਵਿਚ ,ਕਲੋਵਿਸ ਚੈਂਬਰ ਆਫ਼ ਕਾਮਰਸ ਦੀ ਇਮਾਰਤ ਦੇ ਬਾਹਰ ਖੂਨਦਾਨ ਦੀ ਮੁਹਿੰਮ ਚਲਾਈ ਗਈ।
ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਦੇ ਅਕਾਉਂਟ ਅਧਿਕਾਰੀ ਰਾਲਫ਼ ਰਮੀਰੇਜ਼ ਨੇ ਕਿਹਾ ਲੋਕ ਪੜ੍ਹੇ-ਲਿਖੇ ਨਹੀਂ ,ਜਿਸ ਕਰਕੇ ਉਹ ਖੂਨ ਦਾਨ ਨਹੀਂ ਕਰਦੇ ਅਤੇ ਇਹ ਇਕ ਕੌਂਮੀ ਘਾਟ ਹੈ। ਲੋੜਵੰਦਾਂ ਲਈ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਖੂਨਦਾਨੀਆਂ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ।
ਇਸ ਮਹਾਮਾਰੀ ਦੌਰਾਨ ਵੀ ਇਹ ਸੰਸਥਾ ਖੂਨ ਦਾਨ ਕਰਵਾਉਣ ਲਈ ਸਾਰੀਆਂ ਸਾਵਧਾਨੀਆਂ ਵਰਤਦੀ ਹੈ। ਇਸ ਸੰਸਥਾ ਅਨੁਸਾਰ ਕਿਸੇ ਵਿਅਕਤੀ ਨੂੰ ਦਾਨ ਕਰਨ ਲਈ ਉਨ੍ਹਾਂ ਦੇ ਖੂਨ ਦੀ ਕਿਸਮ ਨੂੰ ਜਾਣਨ ਦੀ ਜ਼ਰੂਰਤ ਨਹੀਂ ਹੈ ,ਇਹ ਕੰਮ ਵੀ ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਕਰੇਗਾ ਅਤੇ ਖੂਨਦਾਨ ਕਰਨ ਦੀ ਪ੍ਰਕਿਰਿਆ ਸਿਰਫ 8 ਤੋਂ 10 ਮਿੰਟ ਲੈਂਦੀ ਹੈ। ਇਸ ਤੋਂ ਇਲਾਵਾ www.donateblood.org ਵੈੱਬਸਾਈਟ ਤੋਂ ਖੂਨਦਾਨ ਬਾਰੇ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ।