ਫਰਿਜ਼ਨੋ ਦੇ ਗੁਰਬਖ਼ਸ਼ ਸਿੱਧੂ ਨੇ ਦੱਖਣੀ ਕੋਰੀਆ ’ਚ ਸੀਨੀਅਰ ਖੇਡਾਂ ’ਚ ਜਿੱਤਿਆ ਤਮਗਾ

Monday, May 15, 2023 - 07:34 PM (IST)

ਫਰਿਜ਼ਨੋ ਦੇ ਗੁਰਬਖ਼ਸ਼ ਸਿੱਧੂ ਨੇ ਦੱਖਣੀ ਕੋਰੀਆ ’ਚ ਸੀਨੀਅਰ ਖੇਡਾਂ ’ਚ ਜਿੱਤਿਆ ਤਮਗਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਵਿਦੇਸ਼ਾਂ ’ਚ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਾਲੇ ਫਰਿਜ਼ਨੋ ਦੇ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਨੇ ਇਕ ਹੋਰ ਮੀਲ ਪੱਥਰ ਗੱਡਦਿਆਂ ਦੱਖਣੀ ਕੋਰੀਆ ’ਚ ਤਮਗਾ ਜਿੱਤਿਆ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ। ਗੁਰਬਖ਼ਸ਼ ਸਿੱਧੂ ਨੇ ਹੈਮਰ ਥਰੋਅ ਵਿਚ ਮੁਕਾਬਲਾ ਕੀਤਾ ਅਤੇ ਇਕਸਾਨ ਐਥਲੈਟਿਕਸ ਸਟੇਡੀਅਮ ਵਿਚ ਏਸ਼ੀਆ ਪੈਸੀਫਿਕ ਮਾਸਟਰਜ਼ ਗੇਮਜ਼ 2023 ਵਿਚ 37:22 ਮੀਟਰ (122.6 ਫੁੱਟ) ਦੀ ਦੂਰੀ ਨਾਲ ਚਾਂਦੀ ਤਮਗਾ ਜਿੱਤਿਆ। ਇਹ ਸਿਓਲ ਤੋਂ ਲੱਗਭਗ 120 ਕਿਲੋਮੀਟਰ ਦੂਰ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਪਨਸਪ ਦੇ ਮੁਲਾਜ਼ਮ, ਦਿੱਤਾ ਵੱਡਾ ਤੋਹਫ਼ਾ

PunjabKesari

ਇਨ੍ਹਾਂ ਖੇਡਾਂ ਲਈ ਏਸ਼ੀਆ, ਯੂਰਪ ਅਤੇ ਸੰਯੁਕਤ ਰਾਜ ਦੇ ਐਥਲੀਟਾਂ ਨੇ 25 ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ। ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਵੇਟਲਿਫਟਿੰਗ ਅਤੇ ਐਥਲੈਟਿਕਸ ਆਦਿ ਸਮੇਤ ਵੱਖ-ਵੱਖ ਖੇਡਾਂ ਵਿਚ 10,000 ਐਥਲੀਟ ਹਿੱਸਾ ਲੈਣ ਲਈ ਆਏ ਸਨ। ਇਹ ਖੇਡਾਂ ਹਰ 4 ਸਾਲਾਂ ਬਾਅਦ ਹੁੰਦੀਆਂ ਹਨ। ਪਿਛਲੀਆਂ ਏਸ਼ੀਆ ਪੈਸੀਫਿਕ ਮਾਸਟਰਜ਼ ਖੇਡਾਂ ਮਲੇਸ਼ੀਆ ਵਿਚ ਕੁਆਲਾਲੰਪੁਰ ਵਿਚ ਹੋਈਆਂ ਸਨ। ਇਥੇ ਵੀ ਜ਼ਿਕਰਯੋਗ ਹੈ ਕਿ ਗੁਰਬਖ਼ਸ਼ ਸਿੰਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਬਲਬੂਤੇ ’ਤੇ ਦੁਨੀਆ ਭਰ ਦੀਆਂ ਸੀਨੀਅਰ ਖੇਡਾਂ ਵਿਚ ਹਿੱਸਾ ਲੈ ਕੇ ਤਮਗਾ ਜਿੱਤ ਕੇ ਪੰਜਾਬੀਅਤ ਦਾ ਨਾਂ ਚਮਕਾਉਂਦਾ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ 


author

Manoj

Content Editor

Related News