ਫਰਾਂਸ 'ਚ ਹੁਣ ਕਿਸਾਨ ਵੀ ਕਰਨਗੇ ਸਰਕਾਰ ਖਿਲਾਫ ਪ੍ਰਦਰਸ਼ਨ

12/06/2018 3:37:00 PM

ਪੈਰਿਸ(ਏਜੰਸੀ)— ਬੀਤੇ ਕਈ ਦਹਾਕਿਆਂ ਤੋਂ ਫਰਾਂਸ ਨੇ ਸ਼ਾਇਦ ਹੀ ਅਜਿਹੀ ਕ੍ਰਾਂਤੀ ਦੇਖੀ ਹੋਵੇਗੀ ਜੋ ਇਸ ਵਾਰ ਹੋ ਰਹੀ ਹੈ। ਫਰਾਂਸ 'ਚ ਮਹਿੰਗਾਈ ਅਤੇ ਅਮੀਰਾਂ ਨੂੰ ਟੈਕਸ 'ਚ ਛੋਟ ਦਿੱਤੇ ਜਾਣ ਦੇ ਫੈਸਲੇ ਖਿਲਾਫ ਕਿਸਾਨ ਅਤੇ ਟਰੇਡ ਯੂਨੀਅਨ ਵੀ ਅੰਦੋਲਨ ਦੇ ਸਮਰਥਨ 'ਚ ਉੱਤਰ ਆਏ ਹਨ। ਕਿਸਾਨਾਂ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਖਿਲਾਫ ਜਾਰੀ ਪ੍ਰਦਰਸ਼ਨਾਂ 'ਚ ਉਤਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਸਰਕਾਰ ਪ੍ਰਦਰਸ਼ਨਕਾਰੀਆਂ ਅੱਗੇ ਝੁਕੀ ਸੀ, ਜੋ ਪੈਟ੍ਰੋਲੀਅਮ ਦੀਆਂ ਵਧੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।

PunjabKesari
ਇਸ ਤੋਂ ਪਹਿਲਾਂ ਫਰਾਂਸ ਸਰਕਾਰ ਵਲੋਂ ਮੰਗਲਵਾਰ ਨੂੰ ਕੀਤੀਆਂ ਗਈਆਂ ਰਿਆਇਤਾਂ ਦੇ ਐਲਾਨ ਨੂੰ ਅੰਦੋਲਨਕਾਰੀਆਂ ਨੇ ਖਾਰਜ ਕਰ ਦਿੱਤਾ ਹੈ। ਫਰਾਂਸ 'ਚ ਚੱਲ ਰਿਹਾ 'ਯੈਲੋ ਵੈਸਟ' ਅੰਦੋਲਨ ਫਿਊਲ ਟੈਕਸ 'ਚ ਵਾਧਾ ਕਰਨ ਦੇ ਵਿਰੋਧ 'ਚ ਸ਼ੁਰੂ ਹੋਇਆ ਸੀ। ਹਾਲਾਂਕਿ ਵਿਰੋਧ ਦੇ ਬਾਅਦ ਪੀ. ਐੱਮ. ਐਡਵਰਡ ਫਿਲਪ ਨੇ ਟੈਕਸ 'ਚ ਵਾਧੇ ਦੇ ਪਲਾਨ ਨੂੰ 3 ਹਫਤਿਆਂ ਲਈ ਟਾਲ ਦਿੱਤਾ ਸੀ ਪਰ ਪ੍ਰਦਰਸ਼ਨਕਾਰੀ ਹੋਰ ਵਾਧੂ ਸਮੇਂ ਦੀ ਮੰਗ ਕਰ ਰਹੇ ਹਨ। ਇਹ ਹੀ ਨਹੀਂ ਵਿਦਿਆਰਥੀਆਂ 'ਚ ਵੀ ਗੁੱਸਾ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਨਵੀਂ ਯੂਨੀਵਰਸਿਟੀ ਐਪਲੀਕੇਸ਼ਨ ਸਿਸਟਮ ਦੇ ਵਿਰੋਧ 'ਚ ਹਾਈ ਸਕੂਲਜ਼ ਦੇ ਬਾਹਰ ਕਈ ਥਾਵਾਂ 'ਤੇ ਚੀਜ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

 
ਇਹ ਹੀ ਨਹੀਂ ਲਘੂ ਉਦਯੋਗ ਕਰਨ ਵਾਲੇ ਲੋਕਾਂ ਨੇ ਵੀ ਟੈਕਸਾਂ 'ਚ ਵਾਧੇ ਨੂੰ ਲੈ ਕੇ ਸੜਕਾਂ ਜਾਮ ਕੀਤੀਆਂ। ਇਸ ਦੇ ਇਲਾਵਾ ਪੈਂਸ਼ਨਰਜ਼ ਵੀ ਰਾਸ਼ਟਰਪਤੀ ਦੇ ਖਿਲਾਫ ਉਤਰ ਆਏ ਹਨ। ਟਰੱਕ ਯੂਨੀਅਨਾਂ ਵਲੋਂ ਸਟ੍ਰਾਈਕ ਖਤਮ ਹੋ ਗਈ ਹੈ ਪਰ ਫਰਾਂਸ ਸਰਕਾਰ ਦੀਆਂ ਮੁਸ਼ਕਲਾਂ ਨੂੰ ਨਵੇਂ ਸਿਰੇ ਤੋਂ ਵਧਾਉਂਦੇ ਹੋਏ ਕਿਸਾਨਾਂ ਦੇ ਸਭ ਤੋਂ ਵੱਡੇ ਸੰਗਠਨ ਨੇ ਅਗਲੇ ਹਫਤੇ ਤੋਂ ਫਿਰ ਅੰਦੋਲਨ ਸ਼ੁਰੂ ਕਰਨ ਦੀ ਗੱਲ ਆਖੀ ਹੈ।


Related News