ਫਰਾਂਸ ਦੇ ਜਹਾਜ਼ਾਂ ਨੇ ਇਰਾਕ ''ਚ IS ਟਿਕਾਣਿਆਂ ''ਤੇ ਕੀਤੇ ਹਵਾਈ ਹਮਲੇ

Saturday, Nov 02, 2019 - 02:22 AM (IST)

ਫਰਾਂਸ ਦੇ ਜਹਾਜ਼ਾਂ ਨੇ ਇਰਾਕ ''ਚ IS ਟਿਕਾਣਿਆਂ ''ਤੇ ਕੀਤੇ ਹਵਾਈ ਹਮਲੇ

ਪੈਰਿਸ - ਫਰਾਂਸ ਦੇ ਰਾਫੇਲ ਲੜਾਕੂ ਜਹਾਜ਼ਾਂ ਨੇ ਉੱਤਰ-ਪੂਰਬੀ ਇਰਾਕ 'ਚ ਆਈ. ਐੱਸ. ਅੱਤਵਾਦੀ ਸਮੂਹ ਵਲੋਂ ਅਸਲ 'ਚ ਇਸਤੇਮਾਲ ਕੀਤੀਆਂ ਜਾ ਰਹੀਆਂ ਸੁਰੰਗਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ। ਫਰਾਂਸ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਆਖਿਆ ਕਿ ਫਰਾਂਸ ਦੇ ਰਾਫੇਲ ਜਹਾਜ਼ਾਂ ਨੇ ਉੱਤਰ-ਪੂਰਬੀ ਇਰਾਕ 'ਚ ਆਈ. ਐੱਸ. ਨੇ ਅਨੇਕਾਂ ਕੈਂਪਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦਾ ਉਦੇਸ਼ ਅੱਤਵਾਦੀ ਸਮੂਹਾਂ ਦੀ ਰਸਦ ਅਤੇ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਸੀ। ਫਰਾਂਸ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਗਠਜੋੜ ਦੇ ਨਾਲ ਸੰਯੁਕਤ ਰੂਪ ਤੋਂ ਅਭਿਆਨ ਕੀਤਾ ਸੀ। ਇਸ ਹਵਾਈ ਹਮਲੇ 'ਤੇ ਟਿੱਪਣੀ ਕਰਦੇ ਹੋਏ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਆਖਿਆ ਕਿ ਫਰਾਂਸ ਅੱਤਵਾਦ ਖਿਲਾਫ ਲੜਾਈ ਲਈ ਵਚਨਬੱਧ ਹਨ।


author

Khushdeep Jassi

Content Editor

Related News