ਤਖ਼ਤਾਪਲਟ ਤੋਂ ਬਾਅਦ ਨਾਈਜਰ ਤੋਂ ਰਾਜਦੂਤ ਅਤੇ ਫੌਜਾਂ ਨੂੰ ਵਾਪਲ ਬੁਲਾਏਗਾ ਫਰਾਂਸ

Monday, Sep 25, 2023 - 10:31 AM (IST)

ਤਖ਼ਤਾਪਲਟ ਤੋਂ ਬਾਅਦ ਨਾਈਜਰ ਤੋਂ ਰਾਜਦੂਤ ਅਤੇ ਫੌਜਾਂ ਨੂੰ ਵਾਪਲ ਬੁਲਾਏਗਾ ਫਰਾਂਸ

ਇੰਟਰਨੈਸ਼ਨਲ ਡੈਸਕ- ਫਰਾਂਸ ਅਤੇ ਨਾਈਜਰ ਦੀ ਫੌਜੀ ਸਰਕਾਰ ਵਿਚਕਾਰ ਖਿੱਚੋਤਾਨ ਜਾਰੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਕੁਝ ਘੰਟਿਆਂ ਦੇ ਅੰਦਰ ਨਾਈਜਰ ਤੋਂ ਫਰਾਂਸ ਦੇ ਰਾਜਦੂਤ ਨੂੰ ਵਾਪਸ ਬੁਲਾ ਲੈਣਗੇ। ਹਾਲ ਹੀ ਵਿੱਚ ਮੈਕਰੋਨ ਨੇ ਕਿਹਾ ਸੀ ਕਿ ਫਰਾਂਸ ਦੇ ਰਾਜਦੂਤ ਅਤੇ ਹੋਰ ਡਿਪਲੋਮੈਟਾਂ ਨੂੰ ਦੂਤਘਰ ਵਿੱਚ ਹੀ ਨਾਈਜਰ ਦੇ ਸੈਨਿਕਾਂ ਨੇ ਬੰਧਕ ਬਣਾ ਲਿਆ ਹੈ।

ਐਤਵਾਰ ਨੂੰ ਫਰਾਂਸ ਵਿਚ ਇਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਕਿ ਉਨ੍ਹਾਂ ਨੇ ਨਾਈਜਰ ਤੋਂ ਆਪਣੇ ਰਾਜਦੂਤ ਸਿਲਵੇਨ ਇਟੇ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਸਾਡੇ ਕਈ ਡਿਪਲੋਮੈਟ ਅਗਲੇ ਕੁਝ ਘੰਟਿਆਂ ਵਿੱਚ ਆਪਣੇ ਦੇਸ਼ ਪਰਤ ਜਾਣਗੇ। ਨਾਈਜਰ ਵਿੱਚ ਸਾਡਾ ਫੌਜੀ ਸਹਿਯੋਗ ਹੁਣ ਖ਼ਤਮ ਹੋ ਗਿਆ ਹੈ। ਫਰਾਂਸੀਸੀ ਫੌਜਾਂ ਦੀ ਹੁਣ ਉੱਥੇ ਲੋੜ ਨਹੀਂ ਹੈ। ਇਸ ਲਈ ਸਾਲ ਦੇ ਅੰਤ ਤੱਕ ਅਸੀਂ ਵੀ ਆਪਣੀ ਫੌਜ ਵਾਪਸ ਲੈ ਲਵਾਂਗੇ। ਇੰਟਰਵਿਊ ਦੌਰਾਨ ਮੈਕਰੋਨ ਨੇ ਦੱਸਿਆ ਕਿ ਫੌਜੀ ਤਖ਼ਤਾਪਲਟ ਤੋਂ ਬਾਅਦ ਨਾਈਜਰ ਦੇ ਰਾਸ਼ਟਰਪਤੀ ਬਾਜੂਮ ਨੂੰ ਬੰਧਕ ਬਣਾ ਲਿਆ ਗਿਆ ਹੈ। ਅਸੀਂ ਉੱਥੇ ਸੁਧਾਰ ਲਿਆਉਣ ਲਈ ਦਲੇਰ ਕਦਮ ਚੁੱਕ ਰਹੇ ਸੀ। ਮੈਂ ਨਾਈਜਰ ਬਾਰੇ ਸੱਚਮੁੱਚ ਚਿੰਤਤ ਹਾਂ।

ਨਾਈਜਰ ਦੇ ਸੈਨਿਕਾਂ ਨੇ ਬਣਾ ਲਿਆ ਸੀ ਬੰਧਕ 

ਰਾਸ਼ਟਰਪਤੀ ਮੈਕਰੋਨ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਨਾਈਜਰ ਦੇ ਸੈਨਿਕਾਂ ਨੇ ਫਰਾਂਸੀਸੀ ਦੂਤਘਰ ਵਿੱਚ ਫਰਾਂਸ ਦੇ ਰਾਜਦੂਤ ਅਤੇ ਡਿਪਲੋਮੈਟਾਂ ਨੂੰ ਬੰਧਕ ਬਣਾ ਲਿਆ ਹੈ। ਮੈਕਰੋਨ ਨੇ ਕਿਹਾ ਸੀ ਕਿ ਰਾਜਦੂਤ ਨੂੰ ਭੋਜਨ ਪਹੁੰਚਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ। ਸਾਡੇ ਰਾਜਦੂਤ ਫੌਜੀ ਸ਼ਾਸਨ ਦੁਆਰਾ ਦਿੱਤਾ ਰਾਸ਼ਨ ਖਾ ਰਹੇ ਹਨ। ਫਰਾਂਸ ਦੇ ਰਾਜਦੂਤ ਸਮੇਤ ਹੋਰ ਡਿਪਲੋਮੈਟਾਂ ਨੂੰ ਵਾਪਸ ਲਿਆਉਣ ਦੇ ਸਵਾਲ 'ਤੇ ਮੈਕਰੋਨ ਨੇ ਕਿਹਾ ਸੀ ਕਿ ਅਸੀਂ ਜਲਦ ਹੀ ਰਾਜਦੂਤਾਂ ਨੂੰ ਘਰ ਲੈ ਕੇ ਆਵਾਂਗੇ। ਇਸ 'ਤੇ ਕੰਮ ਜਾਰੀ ਹੈ। ਉਹ ਨਾਈਜਰ ਵਿੱਚ ਜਾਇਜ਼ ਅਥਾਰਟੀ ਹਨ। ਮੈਂ ਹਰ ਰੋਜ਼ ਉਹਨਾਂ ਨਾਲ ਗੱਲ ਕਰਦਾ ਹਾਂ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਬਾਈਡੇਨ ਦੀ ਘਟੀ ਲੋਕਪ੍ਰਿਅਤਾ, ਚੋਣਾਂ ਤੋਂ ਪਹਿਲਾਂ ਦੇ ਸਰਵੇਖਣ 'ਚ ਟਰੰਪ ਤੋਂ 10 ਅੰਕ ਪਿੱਛੇ 

ਇਸੇ ਕਾਰਨ ਨਾਈਜਰ ਅਤੇ ਫਰਾਂਸ ਵਿਚਾਲੇ ਵਿਵਾਦ 

ਦਰਅਸਲ ਨਾਈਜਰ ਵਿੱਚ ਹਾਲ ਹੀ ਵਿੱਚ ਹੋਏ ਤਖ਼ਤਾਪਲਟ ਤੋਂ ਬਾਅਦ ਨਾਈਜਰ ਸਰਕਾਰ ਅਤੇ ਫਰਾਂਸ ਵਿਚਾਲੇ ਟਕਰਾਅ ਜਾਰੀ ਹੈ। ਕਿਉਂਕਿ ਫਰਾਂਸ ਬੇਦਖਲ ਅਤੇ ਸਾਬਕਾ ਰਾਸ਼ਟਰਪਤੀ ਬਾਜ਼ੂਮ ਦਾ ਸਮਰਥਨ ਕਰ ਰਿਹਾ ਹੈ। ਦੱਸ ਦੇਈਏ ਕਿ ਨਾਈਜਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਬਾਜੂਮ ਨੂੰ ਬੰਧਕ ਬਣਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਾਈਜਰ ਦੇ ਸੈਨਿਕਾਂ ਨੇ ਤਖ਼ਤਾਪਲਟ ਤੋਂ ਤੁਰੰਤ ਬਾਅਦ ਇੱਟੇ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਹਾਲਾਂਕਿ ਨਾਈਜਰ ਨੇ ਬਾਅਦ ਵਿੱਚ ਇਟੇ ਦਾ ਵੀਜ਼ਾ ਰੱਦ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News