ਫਰਾਂਸ ਕੋਵਿਡ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਲਾਕਡਾਊਨ ਦੀ ਥਾਂ ਲਗਾਏਗੀ ਬੂਸਟਰ ਖੁਰਾਕ

Thursday, Nov 25, 2021 - 11:01 PM (IST)

ਫਰਾਂਸ ਕੋਵਿਡ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਲਾਕਡਾਊਨ ਦੀ ਥਾਂ ਲਗਾਏਗੀ ਬੂਸਟਰ ਖੁਰਾਕ

ਪੈਰਿਸ-ਫਰਾਂਸ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਲਾਕਡਾਊਨ ਜਾਂ ਕਰਫ਼ਿਊ ਲਾਉਣ ਦੀ ਥਾਂ ਬਾਲਗ ਆਬਾਦੀ ਨੂੰ ਕੋਵਿਡ ਰੋਕੂ ਟੀਕੇ ਦੀ ਬੂਸਟਰ ਖੁਰਾਕ ਲਾਉਣ ਦੀ ਫੈਸਲਾ ਕੀਤਾ ਹੈ। ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ ਅਤੇ ਰੋਜ਼ਾਨਾ 30 ਹਜ਼ਾਰ ਤੋਂ ਜ਼ਿਆਦਾ ਕੋਵਿਡ-19 ਪੀੜਤ ਲੋਕਾਂ ਦੀ ਪੁਸ਼ਟੀ ਹੋ ਰਹੀ ਹੈ।

ਇਹ ਵੀ ਪੜ੍ਹੋ : ਨੇਪਾਲ ਨੇ ਪਤੰਜਲੀ ਦੇ TV ਚੈਨਲਾਂ ਨੂੰ ਦਿੱਤੀ ਕਲੀਨ ਚਿੱਟ

ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਇਕ ਪ੍ਰੈੱਸ ਬ੍ਰੀਫਿੰਗ 'ਚ ਦੱਸਿਆ ਕਿ ਟੀਕੇ ਦੀ ਦੂਜੀ ਅਤੇ ਤੀਸਰੀ ਖੁਰਾਕ ਦੇ ਦਰਮਿਆਨ ਦੀ ਮਿਆਦ ਨੂੰ 6 ਮਹੀਨੇ ਤੋਂ ਘੱਟ ਕਰਕੇ ਪੰਜ ਮਹੀਨੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਫਰਾਂਸ ਕੋਲ ਬੂਸਟਰ ਖੁਰਾਕ ਲਾਉਣ ਲਈ ਰਾਸ਼ਟਰ ਵਿਆਪੀ ਮੁਹਿੰਮ ਸ਼ੁਰੂ ਕਰਨ ਲਈ ਟੀਕਿਆਂ ਦੀ ਭਰਪੂਰ ਸਪਲਾਈ ਹੈ।

ਇਹ ਵੀ ਪੜ੍ਹੋ :ਸਿਆਸੀ ਵਿਗਿਆਪਨਾਂ ਨੂੰ ਸੀਮਤ ਕਰੇਗਾ ਯੂਰਪੀਨ ਯੂਨੀਅਨ

ਵੇਰਨ ਨੇ ਇਹ ਵੀ ਕਿਹਾ ਕਿ ਜਨਤਕ ਸਥਾਨਾਂ 'ਤੇ ਮਾਸਕ ਲਾਉਣ ਦੇ ਨਿਯਮ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੀਕੇ ਦੀ ਦੂਜੀ ਖੁਰਾਕ ਲੈਣ ਦੇ ਸੱਤ ਮਹੀਨੇ ਦੇ ਅੰਦਰ ਤੀਸਰੀ ਖੁਰਾਕ ਨਾ ਲੈਣ 'ਤੇ ਦੇਸ਼ ਦਾ ਕੋਵਿਡ ਪਾਸ ਅਵੈਧ ਹੋ ਜਾਵੇਗਾ। ਮੰਤਰੀ ਨੇ ਦੱਸਿਆ ਕਿ ਕੋਵਿਡ ਕਾਰਨ ਹਸਪਤਾਲ 'ਚ ਦਾਖਲ ਲੋਕਾਂ 'ਚ ਟੀਕਕਾਰਨ ਨਾ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਟੀਕਾਕਰਨ ਕਰਵਾ ਚੁੱਕੇ ਲੋਕਾਂ ਦੀ ਤੁਲਨਾ 'ਚ 10 ਗੁਣਾ ਜ਼ਿਆਦਾ ਹੈ।

ਇਹ ਵੀ ਪੜ੍ਹੋ : ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਫਰਾਂਸ ਨੇ ਯੂਰਪੀਨ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸ ਰੋਕਣ ਦੀ ਕੀਤੀ ਅਪੀਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News