ਫਰਾਂਸ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ, ਹੁਣ ਮਿਲੇਗਾ 5 ਸਾਲ ਦਾ ਸ਼ੈਂਗੇਨ ਵੀਜ਼ਾ

Wednesday, Aug 09, 2023 - 10:33 AM (IST)

ਫਰਾਂਸ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ, ਹੁਣ ਮਿਲੇਗਾ 5 ਸਾਲ ਦਾ ਸ਼ੈਂਗੇਨ ਵੀਜ਼ਾ

ਇੰਟਰਨੈਸ਼ਨਲ ਡੈਸਕ- ਫਰਾਂਸ ਨੇ ਭਾਰਤੀ ਵਿਦਿਆਰਥੀਆਂ ਲਈ ਮਹੱਤਵਪੂਰਨ ਐਲਾਨ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ 2030 ਤੱਕ ਭਾਰਤ ਤੋਂ 30,000 ਵਿਦਿਆਰਥੀਆਂ ਦਾ ਸਵਾਗਤ ਕਰਨ ਦੇ ਫਰਾਂਸ ਦੇ ਟੀਚੇ ਦਾ ਐਲਾਨ ਕੀਤਾ। ਫਰਾਂਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਨਵੀਂ ਸਿੱਖਿਆ ਨੀਤੀ ਤਹਿਤ ਸਾਬਕਾ ਭਾਰਤੀ ਵਿਦਿਆਰਥੀਆਂ ਨੂੰ 5 ਸਾਲ ਦਾ ਸ਼ੈਂਗੇਨ ਵੀਜ਼ਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਤਹਿਤ 2030 ਤੱਕ ਭਾਰਤ ਦੇ 30 ਹਜ਼ਾਰ ਵਿਦਿਆਰਥੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸਦਾ ਉਦੇਸ਼ ਅਕਾਦਮਿਕ ਉੱਤਮਤਾ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਥਾਈ ਦੋਸਤੀ ਨੂੰ ਉਤਸ਼ਾਹਿਤ ਕਰਨਾ ਹੈ।

ਫਰਾਂਸੀਸੀ ਦੂਤਘਰ ਨੇ ਕਹੀ ਇਹ ਗੱਲ

PunjabKesari

ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੈਰਿਸ ਫੇਰੀ ਦੌਰਾਨ ਫਰਾਂਸ ਨੇ ਭਾਰਤੀ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ ਸੀ। ਫਰਾਂਸੀਸੀ ਦੂਤਘਰ ਨੇ ਇਸ ਸਬੰਧ ਵਿਚ ਦੱਸਿਆ ਕਿ ਫਰਾਂਸ ਦਾ ਮੰਨਣਾ ਹੈ ਕਿ ਜਦੋਂ ਕੋਈ ਭਾਰਤੀ ਵਿਦਿਆਰਥੀ ਫਰਾਂਸ ਵਿਚ ਸਿਰਫ਼ ਇਕ ਸਮੈਸਟਰ ਪੂਰਾ ਕਰਦਾ ਹੈ, ਤਾਂ ਇਹ ਇਕ ਅਜਿਹਾ ਪੁਲ ਬਣਾਉਂਦਾ ਹੈ, ਜੋ ਤਰੱਕੀ ਦਾ ਪਹਿਲਾ ਕਦਮ ਸਾਬਤ ਹੁੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੌਰੇ 'ਤੇ ਅਮਰੀਕੀ ਸੰਸਦ ਮੈਂਬਰ, ਲਾਲ ਕਿਲੇ 'ਤੇ PM ਮੋਦੀ ਦੇ ਸੰਬੋਧਨ ਦੌਰਾਨ ਕਰਨਗੇ ਸ਼ਮੂਲੀਅਤ

ਇਹਨਾਂ ਵਿਦਿਆਰਥੀਆਂ ਨੂੰ ਮਿਲੇਗਾ ਪੰਜ ਸਾਲਾ ਸ਼ੈਂਗੇਨ ਵੀਜ਼ਾ 

ਦੂਤਘਰ ਨੇ ਕਿਹਾ ਕਿ ਜਿਹੜੇ ਭਾਰਤੀ ਵਿਦਿਆਰਥੀ ਪੋਸਟ ਗ੍ਰੈਜੂਏਟ ਹਨ ਜਾਂ ਉਹਨਾਂ ਕੋਲ ਇਸ ਤੋਂ ਵੱਧ ਦੀ ਡਿਗਰੀ ਹੈ ਅਤੇ ਉਹਨਾਂ ਨੇ ਫਰਾਂਸ ਵਿੱਚ ਘੱਟੋ-ਘੱਟ ਇੱਕ ਸਮੈਸਟਰ ਬਿਤਾਇਆ ਹੈ, ਉਹ ਪੰਜ ਸਾਲ ਦੇ ਸ਼ੈਂਗੇਨ ਵੀਜ਼ੇ ਲਈ ਯੋਗ ਹਨ। ਉਨ੍ਹਾਂ ਕਿਹਾ ਕਿ ਸਾਬਕਾ ਭਾਰਤੀ ਵਿਦਿਆਰਥੀਆਂ ਲਈ ਫਰਾਂਸ ਅਤੇ ਉਨ੍ਹਾਂ ਦੇ ਫਰਾਂਸੀਸੀ ਹਮਰੁਤਬਾ ਨਾਲ ਨਜ਼ਦੀਕੀ ਸਬੰਧ ਬਣਾਏ ਰੱਖਣ ਲਈ ਇਹ ਵਿਸ਼ੇਸ਼ ਪ੍ਰਬੰਧ ਹੈ। ਪਹਿਲਕਦਮੀ ਦੇ ਮੱਦੇਨਜ਼ਰ ਦੂਤਘਰ ਅਤੇ ਫਰਾਂਸੀਸੀ ਸੰਸਥਾਨ ਨੇ ਆਗਾਮੀ 'Choose France Tour 2023' ਦਾ ਐਲਾਨ ਕੀਤਾ। ਇਸ ਸਬੰਧੀ ਫਰਾਂਸ ਸਰਕਾਰ ਅਤੇ ਕੈਂਪਸ ਫਰਾਂਸ ਦੁਆਰਾ ਆਯੋਜਿਤ ਇਹ ਸਿੱਖਿਆ ਮੇਲਾ ਚਾਰ ਪ੍ਰਮੁੱਖ ਭਾਰਤੀ ਸ਼ਹਿਰਾਂ ਚੇਨਈ (8 ਅਕਤੂਬਰ), ਕਲਕੱਤਾ (11 ਅਕਤੂਬਰ), ਦਿੱਲੀ (13 ਅਕਤੂਬਰ) ਅਤੇ ਮੁੰਬਈ (15 ਅਕਤੂਬਰ) ਵਿੱਚ ਆਯੋਜਿਤ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News