ਫਰਾਂਸ ਪੁਲਸ ਨੇ ਲਿਓਨ ਧਮਾਕੇ ਨੂੰ ਲੈ ਕੇ ਇਕ ਸ਼ੱਕੀ ਨੂੰ ਕੀਤਾ ਗ੍ਰਿਫਤਾਰ
Monday, May 27, 2019 - 04:29 PM (IST)

ਲਿਓਨ (ਏ.ਐਫ.ਪੀ.)- ਫਰਾਂਸ ਪੁਲਸ ਨੇ ਪਿਛਲ਼ੇ ਹਫਤੇ (ਦੱਖਣ ਪੂਰਬੀ) ਸ਼ਹਿਰ ਲਿਓਨ ਵਿਚ ਹੋਏ ਧਮਾਕੇ ਨੂੰ ਲੈ ਕੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਹਿ ਮੰਤਰੀ ਕ੍ਰਿਸਟੋਫ ਕਾਸਟਾਨੋਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਧਮਾਕੇ ਵਿਚ 13 ਲੋਕ ਜ਼ਖਮੀ ਹੋਏ ਸਨ। ਪੁਲਸ ਇਕ ਵਿਅਕਤੀ ਦੀ ਭਾਲ ਕਰ ਰਹੀ ਹੈ ਜੋ ਘਟਨਾ ਵਾਲੀ ਥਾਂ ਨੇੜੇ ਟੀ-ਸ਼ਰਟ ਅਤੇ ਹਾਫ ਪੈਂਟ ਪਹਿਨ ਕੇ ਸਾਈਕਲ ਚਲਾ ਰਿਹਾ ਸੀ ਅਤੇ ਪਿੱਠ 'ਤੇ ਬੈਗ ਲਿਜਾ ਰਿਹਾ ਸੀ। ਕਾਸਟੇਨਰ ਨੇ ਟਵਿੱਟਰ 'ਤੇ ਲਿਖਿਆ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਰਾਂਸ ਵਿਚ ਅੱਤਵਾਦੀ ਜਾਂਚ ਦਾ ਅਧਿਕਾਰ ਰੱਖਣ ਵਾਲੇ ਪੈਰਿਸ ਇਸਤਗਾਸਾ ਧਿਰ ਦੇ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਲਿਓਨ ਵਿਚ ਗ੍ਰਿਫਤਾਰ 24 ਸਾਲਾ ਇਕ ਵਿਅਕਤੀ ਬੰਬ ਧਮਾਕੇ ਦਾ ਸ਼ੱਕੀ ਹੈ।