ਫਰਾਂਸ ’ਚ ਨਵੀਂ ਤਾਲਾਬੰਦੀ, ਸਿੱਖਾਂ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਵੀ ਰਹੇਗਾ ਸੀਲ

10/16/2020 8:12:54 AM

ਪੈਰਿਸ, (ਭੱਟੀ)- ਪਿਛਲੇ ਕਈ ਦਿਨਾਂ ਤੋਂ ਫਰਾਂਸ ਦੇ ਲੋਕ ਬੜੀ ਬੇ-ਸਬਰੀ ਨਾਲ 14 ਅਕਤੂਬਰ ਦੀ ਸ਼ਾਮ ਦੀ ਉਡੀਕ ਕਰ ਰਹੇ ਸਨ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਦੇਸ਼ ਨੂੰ ਨਵੇਂ ਹੁਕਮ ਦੇਣ ਲਈ ਸੰਬੋਧਨ ਕਰਨਾ ਸੀ ।

ਨਵੇਂ ਕਾਨੂੰਨਾਂ ਮੁਤਾਬਕ ਕੋਰੋਨਾ ਦੀ ਮਾਰ ਤੋਂ ਬਚਣ ਲਈ ਫਰੈਂਚ ਰਾਸ਼ਟਰਪਤੀ ਨੇ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ, ਦੁਕਾਨਾਂ, ਰੈਸਟੋਰੈਂਟ, ਕੈਫੇ, ਬਾਰਾਂ ਅਤੇ ਸਿਨੇਮਾਹਾਲ ਆਦਿ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੋਈ ਵੀ ਫਰਾਂਸ ਨਿਵਾਸੀ ਜਿਹੜਾ-ਜਿਹੜਾ ਰੈੱਡ ਜ਼ੋਨ ’ਚ ਰਹਿੰਦਾ ਹੋਵੇਗਾ, ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇਗਾ। 

ਨਵੇਂ ਹੁਕਮ, ਜਿਹੜੇ ਕਿ ਆਉਂਦੇ ਐਤਵਾਰ ਨੂੰ ਤੜਕੇ 4 ਵਜੇ ਤੋਂ ਹੀ ਲਾਗੂ ਸਮਝੇ ਜਾਣਗੇ, ਮੁਤਾਬਕ ਪੁਰਾਣੇ ਪੈਰਿਸ ਦੇ ਪੂਰੇ ਇਲਾਕੇ ਦੇ ਨਾਲ-ਨਾਲ (ਇੱਲ ਦੀ ਫਰਾਂਸ) ਮਤਲਬ ਪੈਰਿਸ ਦੇ ਨਾਲ ਚਾਰ-ਚੁਫੇਰੇ ਲੱਗਦੇ 20 ਕਿਲੋਮੀਟਰ ਦੇ ਖੇਤਰ ਵਾਲੇ ਸਾਰੇ ਇਲਾਕਿਆਂ ਵਿਚ ਇਹ ਹੁਕਮ ਲਾਗੂ ਹੋਵੇਗਾ । ਇਸ ਤੋਂ ਬਿਨਾਂ ਮਾਰਸਾਈਲ, ਮੋਨਪੀਲੀਅਰ, ਤਲੂਸ, ਰੂਆਂ ਆਦਿ 9 ਸ਼ਹਿਰਾਂ ਸਮੇਤ ਸਿੱਖਾਂ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਇਸ ਨਵੇਂ ਹੁਕਮ ਅੰਦਰ ਰੱਖਿਆ ਗਿਆ ਹੈ । ਹੁਕਮਾਂ ਦੀ ਉਲੰਘਣਾ ਕਰਨ ਵਾਲੇ ਨੂੰ 135 ਯੂਰੋ ਤੋਂ ਲੈ ਕੇ 300 ਯੂਰੋ ਤੱਕ ਦਾ ਵੀ ਜ਼ੁਰਮਾਨਾ ਲੱਗ ਸਕਦਾ ਹੈ ।


Lalita Mam

Content Editor

Related News