ਦੱਖਣੀ ਚੀਨ ਸਾਗਰ ''ਚ ਅਮਰੀਕਾ ਨੂੰ ਚੀਨ ਵਿਰੁੱਧ ਮਿਲਿਆ ਫਰਾਂਸ ਦਾ ਸਾਥ, ਪ੍ਰਮਾਣੂ ਪਣਡੁੱਬੀ ਕੀਤੀ ਤਾਇਨਾਤ

Saturday, Feb 13, 2021 - 10:25 PM (IST)

ਦੱਖਣੀ ਚੀਨ ਸਾਗਰ ''ਚ ਅਮਰੀਕਾ ਨੂੰ ਚੀਨ ਵਿਰੁੱਧ ਮਿਲਿਆ ਫਰਾਂਸ ਦਾ ਸਾਥ, ਪ੍ਰਮਾਣੂ ਪਣਡੁੱਬੀ ਕੀਤੀ ਤਾਇਨਾਤ

ਹਾਂਗਕਾਂਗ/ਵਾਸ਼ਿੰਗਟਨ-ਦੱਖਣੀ ਚੀਨ ਸਾਗਰ 'ਚ ਚੀਨ ਨੂੰ ਸਬਕ ਸਿਖਾਉਣ ਲਈ ਅਮਰੀਕਾ ਨੂੰ ਹੁਣ ਫਰਾਂਸ ਦਾ ਵੀ ਸਾਥ ਮਿਲ ਗਿਆ ਹੈ। ਸਾਊਥ ਚਾਈਨਾ-ਸੀ 'ਚ ਬੀਜਿੰਗ ਦੇ ਵਧਦੇ ਦਬਦਬੇ ਨੂੰ ਚੁਣੌਤੀ ਦੇਣ ਲਈ ਫਰਾਂਸ ਨੇ ਆਪਣੀ ਇਕ ਪ੍ਰਮਾਣੂ ਪਣਡੁੱਬੀ ਨੂੰ ਤਾਇਨਾਤ ਕੀਤਾ ਹੈ। ਫਰਾਂਸ ਦੇ ਇਸ ਕਦਮ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਉਸ ਸੱਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਦੱਖਣੀ ਚੀਨ ਸਾਗਰ 'ਚ ਚੀਨ ਨਾਲ ਮੁਕਾਬਲਾ ਸਿਖਰ 'ਤੇ ਪਹੁੰਚ ਚੁੱਕਿਆ ਹੈ।

ਇਹ ਵੀ ਪੜ੍ਹੋ -ਅਮਰੀਕਾ 'ਚ ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ

ਬਾਈਡੇਨ ਨੇ ਇਸ ਦੇ ਨਾਲ ਹੀ ਯੂਰਪ ਅਤੇ ਏਸ਼ੀਆ 'ਚ ਸਮਾਨ ਵਿਚਾਰਧਾਰਾ ਵਾਲੇ ਸਹਿਯੋਗੀ ਦੇਸ਼ਾਂ 'ਤੇ ਪਿਆ ਹੈ। ਫਰਾਂਸ ਦੇ ਇਸ ਕਦਮ ਨਾਲ ਦੱਖਣੀ ਚੀਨ ਸਾਗਰ 'ਚ ਸੰਘਰਸ਼ ਦਾ ਖਦਸ਼ਾ ਤੇਜ਼ ਹੋ ਗਿਆ ਹੈ। ਦੱਖਣੀ ਚੀਨ ਸਾਗਰ 'ਚ ਇਸ ਨਵੀਂ ਟੈਂਸ਼ਨ ਤੋਂ ਬਾਅਦ ਚੀਨ ਦੀ ਨਵੀਂ ਰਣਨੀਤੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਏਸ਼ੀਆ ਟਾਈਮ ਦੀ ਰਿਪੋਰਟ ਮੁਤਾਬਕ ਫਰਾਂਸ ਦੇ ਇਸ ਕਦਮ ਨਾਲ ਯੂਰਪ ਦੇ ਹੋਰ ਦੇਸ਼ਾ ਵੀ ਅਜਿਹਾ ਕਦਮ ਚੁੱਕ ਸਕਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਯੂਨਾਈਟੇਡ ਕਿੰਗਡਮ ਅਤੇ ਜਰਮਨੀ ਵੀ ਦੱਖਣੀ ਚੀਨ ਸਾਗਰ 'ਚ ਆਪਣੇ ਜੰਗੀਬੇੜਿਆਂ ਦੀ ਤਾਇਨਾਤੀ ਕਰ ਸਕਦੇ ਹਨ। ਏਸ਼ੀਆ ਟਾਈਮਜ਼ ਨੇ ਦੱਸਿਆ ਕਿ ਇਥੇ ਹੁਣ ਯੂਰਪੀ ਤਕਤਾਂ ਦੀ ਸਰਗਰਮੀ ਵਧਣ ਦੇ ਪੂਰੇ ਆਸਾਰ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News