ਫਰਾਂਸ 'ਚ ਹੈਲੀਕਾਪਟਰ ਹਾਦਸਾ, 3 ਬਚਾਅ ਕਰਮੀਆਂ ਦੀ ਮੌਤ

Monday, Dec 02, 2019 - 11:27 AM (IST)

ਫਰਾਂਸ 'ਚ ਹੈਲੀਕਾਪਟਰ ਹਾਦਸਾ, 3 ਬਚਾਅ ਕਰਮੀਆਂ ਦੀ ਮੌਤ

ਪੈਰਿਸ (ਭਾਸ਼ਾ): ਹੜ੍ਹ ਪ੍ਰਭਾਵਿਤ ਦੱਖਣੀ ਫਰਾਂਸ ਵਿਚ ਬਚਾਅ ਮਿਸ਼ਨ 'ਤੇ ਰਹਿਣ ਦੌਰਾਨ ਮਰਸਿਲੀ ਨੇੜੇ ਹੋਏ ਹੈਲੀਕਾਪਟਰ ਹਾਦਸੇ 3 ਐਮਰਜੈਂਸੀ ਕਰਮੀਆਂ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੇ ਈ.ਸੀ. 145 ਹੈਲੀਕਾਪਟਰ ਤੋਂ ਐਤਵਾਰ ਰਾਤ ਨੂੰ ਰੇਡੀਓ ਅਤੇ ਰਡਾਰ ਸੰਪਰਕ ਟੁੱਟ ਗਿਆ ਸੀ। 

ਇਹ ਕਰਮੀ ਤਲਾਸ਼ ਅਤੇ ਬਚਾਅ ਮੁਹਿੰਮ ਲਈ ਨਿਕਲੇ ਸਨ ਜਦੋਂ ਵਾਰ ਖੇਤਰ ਵਿਚ ਉਨ੍ਹਾਂ ਦੇ ਜਹਾਜ਼ ਨਾਲ ਸੰਪਰਕ ਹੋਣਾ ਬੰਦ ਹੋ ਗਿਆ। ਗ੍ਰਹਿ ਮੰਤਰੀ ਕ੍ਰਿਸਟੋਫ ਕਾਸਟਨਰ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਲਾਰੇਂਟ ਨੂਨੇਜ ਨੇ ਇਕ ਬਿਆਨ ਵਿਚ ਦੱਸਿਆ ਕਿ ਦੇਰ ਰਾਤ ਡੇਢ ਵਜੇ ਤਿੰਨਾਂ ਦੀਆਂ ਲਾਸ਼ਾਂ ਰੋਵ ਨਗਰ ਨੇੜੇ ਮਿਲੀਆਂ।ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਜਾਂਚ ਜਾਰੀ ਹੈ। 

ਕਾਸਟਨਰ ਅਤੇ ਨੂਨੇਜ ਨੇ ਕਿਹਾ,''ਜਿੱਥੇ ਫਰਾਂਸ ਆਪਣੇ 13 ਫੌਜੀਆਂ ਨੂੰ ਅੱਜ ਸ਼ਰਧਾਂਜਲੀ ਦੇਣ ਦੀ ਤਿਆਰੀ ਕਰ ਰਿਹਾ ਸੀ, ਜੋ ਉਸ ਦੀ ਸੇਵਾ ਕਰਦਿਆਂ (ਮਾਲੀ ਵਿਚ) ਸ਼ਹੀਦ ਹੋਏ, ਉੱਥੇ ਦੂਜੇ ਪਾਸੇ ਦੇਸ਼ ਨੇ ਆਪਣੇ 3 ਹੀਰੋ ਗਵਾ ਦਿੱਤੇ, ਜਿਨ੍ਹਾਂ ਨੇ ਫਰਾਂਸ ਨੂੰ ਬਚਾਉਣ ਵਿਚ ਆਪਣੀ ਜ਼ਿੰਦਗੀ ਦਾ ਬਲਿਦਾਨ ਦਿੱਤਾ।'' ਫ੍ਰੈਂਚ ਰਿਵੇਰਾ ਵਿਚ ਐਤਵਾਰ ਨੂੰ ਹੜ੍ਹ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਇਸ ਖੇਤਰ ਵਿਚ ਦੁਬਾਰਾ ਤੇਜ਼ ਮੀਂਹ ਪੈ ਰਿਹਾ ਹੈ। ਇਸ ਤੋਂ ਇਕ ਹਫਤੇ ਪਹਿਲਾਂ ਹੀ ਖਰਾਬ ਮੌਸਮ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ।


author

Vandana

Content Editor

Related News