ਫਰਾਂਸ ਨੇ 570 ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢਿਆ ਸੁਰੱਖਿਅਤ
Sunday, Aug 22, 2021 - 02:10 AM (IST)
ਪੈਰਿਸ-ਫਰਾਂਸ ਨੇ ਕਿਹਾ ਕਿ ਉਸ ਨੇ ਸੋਮਵਾਰ ਤੋਂ ਕਾਬੁਲ ਤੋਂ ਆਪਣੇ ਫੌਜੀ ਜਹਾਜ਼ ਰਾਹੀਂ 570 ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ , ਜਿਨ੍ਹਾਂ 'ਚੋਂ ਘਟੋ-ਘੱਟ 407 ਅਫਗਾਨ ਨਾਗਰਿਕ ਸ਼ਾਮਲ ਹਨ। ਰੱਖਿਆ ਮੰਤਰਾਲਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਚੌਥਾ ਬਚਾਅ ਜਹਾਜ਼ ਸ਼ੁੱਕਰਵਾਰ ਸ਼ਾਮ ਪੈਰਿਸ ਪਹੁੰਚਿਆ, ਜਿਸ 'ਚ ਫਰਾਂਸ ਦੇ ਚਾਰ ਅਤੇ ਅਫਗਾਨਿਸਤਾਨ ਦੇ 99 ਨਾਗਰਿਕ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਨੇ ਫਰਾਂਸ ਦੀ ਸਰਕਾਰ ਨਾਲ ਅਤੇ ਅਫਗਾਨਿਸਤਾਨ 'ਚ ਫਰਾਂਸ ਦੇ ਸਮੂਹ ਨਾਲ ਕੰਮ ਕੀਤਾ ਸੀ।
ਇਹ ਵੀ ਪੜ੍ਹੋ : ਚੀਨ ਨੇ ਪਾਕਿ ਦੇ ਗਵਾਦਰ 'ਚ ਆਪਣੇ ਨਾਗਰਿਕਾਂ 'ਤੇ ਹੋਏ ਆਤਮਘਾਤੀ ਹਮਲੇ ਦੀ ਕੀਤੀ ਨਿੰਦਾ
ਮੰਤਰਾਲਾ ਨੇ ਕਿਹਾ ਕਿ ਸੂਬਾਈ ਸੇਵਾਵਾਂ ਅਤੇ ਫਰਾਂਸ ਦੂਤਘਰ ਜੋ ਕਾਬੁਲ ਹਵਾਈ ਅੱਡੇ 'ਚ ਤਬਦੀਲ ਹੋ ਗਏ ਹਨ, ਉਹ ਜਿੰਨੀ ਜਲਦ ਸੰਭਵ ਹੋ ਸਕੇ ਨਵੀਆਂ ਉਡਾਣਾਂ ਯਕੀਨੀ ਕਰਨ 'ਚ ਲੱਗੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਫਰਾਂਸ ਉਨ੍ਹਾਂ ਅਫਗਾਨ ਨਾਗਰਿਕਾਂ ਨੂੰ ਇਕੱਲੇ ਨਹੀਂ ਛੱਡੇਗਾ ਜਿਨ੍ਹਾਂ ਨੇ ਦੇਸ਼ ਲਈ ਕੰਮ ਕੀਤਾ, ਨਾਲ ਹੀ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਖਤਰੇ ਦਾ ਸਾਹਮਣਾ ਕਰ ਰਹੇ ਪੱਤਰਕਾਰਾਂ, ਕਲਾਕਾਰਾਂ ਅਤੇ ਕਾਰਕੁੰਨਾਂ ਅਤੇ ਹੋਰ ਲੋਕਾਂ ਦੀ ਰੱਖਿਆ ਕਰਨ ਦੀ ਮੰਗ ਕਰੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।