ਫਰਾਂਸ : ਰਾਸ਼ਟਰਪਤੀ ਦੇ ਕੋਰੋਨਾ ਪੀੜਤ ਹੋਣ ਮਗਰੋਂ ਦੇਸ਼ ਵਾਸੀਆਂ ਨੂੰ ਡਾਕਟਰਾਂ ਦੀ ਖਾਸ ਸਲਾਹ

12/18/2020 5:28:31 PM

ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੇ ਬਾਅਦ ਦੇਸ਼ ਦੇ ਡਾਕਟਰਾਂ ਨੇ ਛੁੱਟੀਆਂ 'ਤੇ ਜਾਣ ਵਾਲੇ ਪਰਿਵਾਰਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਮੈਕਰੋਂ ਰਾਸ਼ਟਰਪਤੀ ਨਿਵਾਸ ਐੱਲ. ਈ. ਸੀ. ਪੈਲਸ ਵਿਚ ਹੀ ਇਕਾਂਤਵਾਸ ਹਨ। ਮੈਕਰੋਂ ਹਮੇਸ਼ਾ ਹੀ ਜਨਤਕ ਸਥਾਨਾਂ 'ਤੇ ਮਾਸਕ ਪਾਉਣ ਅਤੇ ਸਮਾਜਕ ਦੂਰੀ ਦੇ ਨਿਯਮ ਦਾ ਪਾਲਣਾ ਕਰਦੇ ਦਿਖੇ ਹਨ। ਉੱਥੇ ਹੀ, ਵੀਰਵਾਰ ਨੂੰ ਵਾਇਰਸ ਪਾਏ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਨੇ ਠੀਕ ਤਰ੍ਹਾਂ ਖਾਣਾ ਖਾਧਾ ਸੀ। 

ਆਲੋਚਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਲੋਕਾਂ ਲਈ ਇਹ ਕਾਫੀ ਖਰਾਬ ਉਦਾਹਰਣ ਹੈ ਅਤੇ ਉਨ੍ਹਾਂ ਨੇ ਕਿਸੇ ਵੀ ਸਭਾ ਵਿਚ 6 ਤੋਂ ਵੱਧ ਲੋਕਾਂ ਦੇ ਸ਼ਾਮਲ ਨਾ ਹੋਣ ਦਾ ਸੁਝਾਅ ਦਿੱਤਾ ਹੈ। 

ਰਾਸ਼ਟਰਪਤੀ ਨਿਵਾਸ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੈਕਰੋਂ ਨੂੰ ਬੁਖਾਰ, ਖੰਘ ਅਤੇ ਕਮਜ਼ੋਰੀ ਹੈ। ਉਨ੍ਹਾਂ ਨੇ ਮੈਕਰੋਂ ਦੇ ਇਲਾਜ ਸਬੰਧੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਹੈ। ਫਰਾਂਸ ਦੇ ਸਿਹਤ ਅਧਿਕਾਰੀਆਂ ਮੁਤਾਬਕ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਦੀ ਤਿਆਰੀ ਕਰ ਰਹੇ ਪਰਿਵਾਰਾਂ ਨੂੰ ਵਧੇਰੇ ਅਲਰਟ ਰਹਿਣ ਦੀ ਜ਼ਰੂਰਤ ਹੈ। ਉੱਥੇ ਹੀ, ਫਰਾਂਸ ਵਿਚ ਵੀਰਵਾਰ ਨੂੰ ਕੋਰੋਨਾ ਦੇ 18,254 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮੌਤਾਂ ਦੀ ਗਿਣਤੀ ਵੀ 60 ਹਜ਼ਾਰ ਦੇ ਨੇੜੇ ਪੁੱਜ ਗਈ ਹੈ।  


Lalita Mam

Content Editor

Related News