ਫਰਾਂਸ 'ਚ ਅਧਿਆਪਕਾਂ ਦੀ 'ਨੌ-ਐਂਟਰੀ'
Sunday, Feb 23, 2020 - 12:06 AM (IST)

ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਦੇਸ਼ ਵਿਚ ਵਿਦੇਸ਼ੀ ਇਮਾਮਾਂ-ਮੁਸਲਿਮ ਅਧਿਆਪਕਾਂ ਦੇ ਆਉਣ 'ਤੇ ਪਾਬੰਦੀ (ਬੈਨ) ਲਾ ਦਿੱਤੀ ਹੈ। ਮੈਕਰੋਨ ਨੇ ਆਖਿਆ ਹੈ ਕਿ ਦੇਸ਼ ਵਿਚ ਕੱਟਡ਼ਪੰਥ ਅਤੇ ਅੱਤਵਾਦ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੇ ਸਾਰੇ ਇਮਾਮਾਂ ਦਾ ਫ੍ਰੈਂਚ ਸਿੱਖਣਾ ਲਾਜ਼ਮੀ ਕਰ ਦਿੱਤਾ ਹੈ। ਮੈਕਰੋਨ ਨੇ ਇਹ ਵੀ ਆਖਿਆ ਹੈ ਕਿ ਫਰਾਂਸ ਵਿਚ ਰਹਿਣ ਵਾਲਿਆਂ ਨੂੰ ਕਾਨੂੰਨ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਰਾਸ਼ਟਰਪਤੀ ਮੈਕਰੋਨ ਨੇ ਆਖਿਆ ਕਿ ਅਸੀਂ ਵਿਦੇਸ਼ੀ ਇਮਾਮਾਂ ਅਤੇ ਮੁਸਲਿਮ ਅਧਿਆਪਕਾਂ ਦੀ ਐਂਟਰੀ 'ਤੇ ਪਾਬੰਦੀ ਲਾ ਰਹੇ ਹਨ। ਵਿਦੇਸ਼ੀ ਇਮਾਮਾਂ ਅਤੇ ਮੁਸਲਿਮ ਅਧਿਆਪਕਾਂ ਕਾਰਨ ਦੇਸ਼ ਵਿਚ ਅੱਤਵਾਦ ਦਾ ਖਤਰਾ ਵਧਿਆ ਹੈ। ਵਿਦੇਸ਼ੀ ਦਖਲਅੰਦਾਜ਼ੀ ਵੀ ਨਜ਼ਰ ਆਉਂਦੀ ਹੈ। ਉਨ੍ਹਾਂ ਆਖਿਆ ਕਿ ਧਰਮ ਦੇ ਨਾਂ 'ਤੇ ਕੁਝ ਲੋਕ ਖੁਦ ਨੂੰ ਅਲੱਗ ਸਮਝਣ ਲੱਗਦੇ ਹਨ ਅਤੇ ਦੇਸ਼ ਦੇ ਕਾਨੂੰਨ ਦਾ ਸਨਮਾਨ ਨਹੀਂ ਕਰਦੇ।
ਫਰਾਂਸ ਨੇ 1977 ਵਿਚ ਚਾਰ ਦੇਸ਼ਾਂ ਨਾਲ ਇਕ ਸਮਝੌਤਾ ਕੀਤਾ ਸੀ, ਜਿਸ ਦੇ ਤਹਿਤ ਅਲਜ਼ੀਰੀਆ, ਟਿਊਨੇਸ਼ੀਆ, ਮੋਰੱਕੋ ਅਤੇ ਤੁਰਕੀ ਫਰਾਂਸ ਵਿਚ ਇਮਾਮ, ਮੁਸਲਿਮ ਅਧਿਆਪਕ ਭੇਜ ਸਕਦੇ ਸਨ। ਇਸ ਵਿਚ ਇਹ ਵੀ ਸ਼ਰਤ ਸੀ ਕਿ ਫਰਾਂਸ ਵਿਚ ਅਧਿਕਾਰੀ ਇਨ੍ਹਾਂ ਇਮਾਮਾਂ ਜਾਂ ਅਧਿਆਪਕਾਂ ਦੇ ਕੰਮ ਦੀ ਨਿਗਰਾਨੀ ਨਹੀਂ ਕਰਨਗੇ। ਇਕ ਅੰਕਡ਼ੇ ਮੁਤਾਬਕ, 300 ਇਮਾਮ ਕਰੀਬ 80 ਹਜ਼ਾਰ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਹਰ ਸਾਲ ਫਰਾਂਸ ਆਉਂਦੇ ਸਨ ਪਰ ਹੁਣ ਇਹ ਸਮਝੌਤਾ ਖਤਮ ਹੋ ਜਾਵੇਗਾ। ਸਰਕਾਰ ਨੇ ਫ੍ਰੈਂਚ ਮੁਸਲਿਮ ਕਾਊਂਸਿਲ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਮਾਮਾਂ ਨੂੰ ਸਥਾਨਕ ਭਾਸ਼ਾ ਸਿਖਾਉਣ ਅਤੇ ਕਿਸੇ 'ਤੇ ਇਸਲਾਮਕ ਵਿਚਾਰ ਨਾ ਥੋਪੇ ਜਾਣ। ਮੈਕਰੋਨ ਨੇ ਆਖਿਆ ਕਿ ਅਸੀਂ ਇਸਲਾਮਕ ਕੱਟਡ਼ਪੰਥੀ ਖਿਲਾਫ ਹਾਂ। ਫਰਾਂਸ ਸਰਕਾਰ ਕੋਲ ਹੁਣ ਜ਼ਿਆਦਾ ਅਧਿਕਾਰ ਹੈ। ਬੱਚਿਆਂ ਦੀ ਸਿੱਖਿਆ, ਮਸਜਿਦਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਅਤੇ ਇਮਾਮਾਂ ਦੀ ਸਿਖਲਾਈ 'ਤੇ ਅਸੀਂ ਧਿਆਨ ਦੇਵਾਂਗੇ। ਇਸ ਨਾਲ ਵਿਦੇਸ਼ੀ ਪ੍ਰਭਾਵ ਵੀ ਘੱਟ ਹੋਵੇਗਾ। ਅਸੀਂ ਯਕੀਨਨ ਕਰਾਂਗੇ ਕਿ ਇਥੇ ਰਹਿਣ ਵਾਲਾ ਹਰ ਵਿਅਕਤੀ ਫਰਾਂਸ ਦੇ ਕਾਨੂੰਨ ਦਾ ਪਾਲਣ ਅਤੇ ਸਨਮਾਨ ਕਰਨ। ਫਰਾਂਸ ਵਿਚ ਤੁਰਕੀ ਦਾ ਕਾਨੂੰਨ ਨਹੀਂ ਚੱਲ ਸਕਦਾ।