ਫਰਾਂਸ ’ਚ ਤਿੱਬਤੀ ਸੰਘਾਂ ਨੇ ਚੀਨ ਖਿਲਾਫ ਕੱਢੀ ਭੜਾਸ, ਸੈਨੇਟਰ ਵੀ ਵਿਖਾਵੇ ’ਚ ਹੋਏ ਸ਼ਾਮਲ
Wednesday, Sep 30, 2020 - 07:44 AM (IST)
ਪੈਰਿਸ- ਫਰਾਂਸ ਦੇ ਵੱਖ-ਵੱਖ ਤਿੱਬਤੀ ਸੰਘਾਂ ਦੇ ਮੈਂਬਰ ਤਿੱਬਤ ’ਤੇ ਚੀਨ ਦੇ ਕਬਜ਼ੇ ਦੇ ਖਿਲਾਫ ਅਤੇ 1989 ਦੀ ਲਹਾਸਾ ਵਿਦਰੋਹ ਦੀ 31ਵੀਂ ਵਰ੍ਹੇਗੰਢ ਮਨਾਉਣ ਲਈ 27 ਸਤੰਬਰ ਨੂੰ ਪੈਰਿਸ ’ਚ ਐਫਿਲ ਟਾਵਰ ਨੇੜੇ ਇਕੱਤਰ ਹੋਏ।
ਲਗਭਗ 250 ਤਿੱਬਤੀਆਂ ਅਤੇ ਮੰਗੋਲੀਆਈ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਚੀਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਤਿੱਬਤ ਦੇ ਨਾਲ-ਨਾਲ ਸ਼ਿੰਜਿਯਾਂਗ, ਇਨਰ ਮੰਗੋਲੀਆ ਮੰਗੋਲ ਅਤੇ ਹਾਂਗਕਾਂਗ ’ਚ ਚੀਨੀ ਸ਼ੋਸ਼ਣ ਅਤੇ ਲੋਕਤੰਤਰ ਤੋਂ ਆਜ਼ਾਦੀ ਦੀ ਮੰਗ ਕੀਤੀ।
ਵਿਖਾਵਾਕਾਰੀਆਂ ਨੇ ਚੀਨੀ ਕਮਿਊਨਿਸਟ ਪਾਰਟੀ ਵਲੋਂ ਤਿੱਬਤ ਅਤੇ ਅੰਦਰੂਨੀ ਮੰਗੋਲੀਆ ’ਚ ਸੱਭਿਆਚਾਰਕ ਕਤਲੇਆਮ ਨੂੰ ਵੀ ਰੋਕਣ ਲਈ ਕਿਹਾ। ਫਰਾਂਸੀਸੀ ਸੀਨੇਟਰ ਆਂਦਰੇ ਗੱਟੋਲਿਨ ਵੀ ਤਿੱਬਤੀਆਂ ਲਈ ਆਪਣਾ ਸਮਰਥਨ ਦਿਖਾਉਣ ਲਈ ਵਿਰੋਧ ’ਚ ਸ਼ਾਮਲ ਹੋਏ।