ਫਰਾਂਸ : ਸਕੀ ਰਿਜ਼ੋਰਟ ''ਚ ਲੱਗੀ ਅੱਗ, ਦੋ ਦੀ ਮੌਤ

01/20/2019 2:49:49 PM

ਪੈਰਿਸ (ਭਾਸ਼ਾ)— ਫ੍ਰਾਂਸੀਸੀ ਆਲਪਸ ਵਿਚ ਕੋਰਚੇਵੇਲ ਸਕੀ ਰਿਜ਼ੋਰਟ ਵਿਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਸਵੇਰੇ ਲੱਗੀ ਇਸ ਅੱਗ ਕਾਰਨ ਤਿੰਨ ਮੰਜ਼ਿਲਾ ਰਿਹਾਇਸ਼ੀ ਭਵਨ ਵਿਚੋਂ ਵਿਦੇਸ਼ੀਆਂ ਸਮੇਤ ਕਰੀਬ 60 ਰਿਜ਼ੋਰਟ ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ। ਦੋਵੇਂ ਲਾਸ਼ਾਂ ਨੁਕਸਾਨੀ ਗਈ ਇਮਾਰਤ ਵਿਚੋਂ ਮਿਲੀਆਂ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ ਪਰ ਲੱਗਭਗ 70 ਅੱਗ ਬੁਝਾਊ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ।


Vandana

Content Editor

Related News