ਫਰਾਂਸ, ਮਾਲਤਾ ਅਤੇ ਹਾਲੈਂਡ ਬ੍ਰਿਟੇਨ ਦੀ ਕੁਆਰੰਟਾਈਨ ਸੂਚੀ ’ਚ

Saturday, Aug 15, 2020 - 01:06 AM (IST)

ਫਰਾਂਸ, ਮਾਲਤਾ ਅਤੇ ਹਾਲੈਂਡ ਬ੍ਰਿਟੇਨ ਦੀ ਕੁਆਰੰਟਾਈਨ ਸੂਚੀ ’ਚ

ਲੰਡਨ (ਏ. ਪੀ.)– ਫਰਾਂਸ, ਹਾਲੈਂਡ, ਮੋਨਾਕੋ ਅਤੇ ਮਾਲਤਾ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਲਈ ਖੁਦ ਨੂੰ 14 ਦਿਨਾਂ ਤੱਕ ਅਲੱਗ-ਥਲੱਗ ਰੱਖਣਾ ਹੋਵੇਗਾ। ਬ੍ਰਿਟੇਨ ਦੇ ਟਾਂਸਪੋਰਟ ਸਕੱਤਰ ਗ੍ਰਾਂਟ ਸ਼ਪਸ ਨੇ ਇਸ ਦੀ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਣ ਇਹ ਫੈਸਲਾ ਲਿਆ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਰੋਨਾ ਪ੍ਰਭਾਵ ਨੂੰ ਰੋਕਣ ਕਾਰਣ ਇਹ ਫੈਸਲਾ ਲਿਆ ਗਿਆ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਰੋਨਾ ਪ੍ਰਭਾਵ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕਣ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਿਆਦ ਸ਼੍ਰੀ ਸ਼ਾਪਸ ਨੇ ਇਹ ਐਲਾਨ ਕੀਤਾ। ਫਰਾਂਸ ਨੂੰ ਕੁਆਰੰਟਾਈਨ ਸੂਚੀ ’ਚ ਪਾਉਣ ਨਾਲ ਬ੍ਰਿਟੇਨ ਦੇ ਹਜ਼ਾਰਾਂ ਲੋਕ ਜੋ ਛੁੱਟੀਆਂ ਮਨਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਨਾਲ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਫਰਾਂਸ ਸਪੇਨ ਤੋਂ ਬਾਅਦ ਦੂਜਾ ਅਜਿਹਾ ਦੇਸ਼ ਹੈ ਜੋ ਘੁੰਮਣ ਲਈ ਕਾਫੀ ਮਸ਼ਹੂਰ ਹੈ।


author

Baljit Singh

Content Editor

Related News