ਫ੍ਰਾਂਸ ''ਚ ਕਾਰ ਰੁਕਣ ''ਤੇ ਵੀ ਮੋਬਾਇਲ ਦੀ ਵਰਤੋਂ ਨਹੀਂ ਕਰ ਸਕਣਗੇ ਡਰਾਈਵਰ

02/08/2018 12:05:26 PM

ਪੈਰਿਸ(ਬਿਊਰੋ)—ਫ੍ਰਾਂਸ ਵਿਚ ਡਰਾਈਵਰਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ ਹੁਣ ਕੋਈ ਵੀ ਡਰਾਈਵਰ ਕਾਰ ਰੁਕਣ ਦੇ ਬਾਵਜੂਦ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ। ਜੇ ਕੋਈ ਡਰਾਈਵਰ ਅਜਿਹਾ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ, ਨਾਲ ਹੀ ਉਸਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਫ੍ਰਾਂਸ ਦੀ ਇਕ ਅਦਾਲਤ ਨੇ ਵਿਵਸਥਾ ਕੀਤੀ ਹੈ ਕਿ ਡਰਾਈਵਰਾਂ ਲਈ ਆਪਣਾ ਮੋਬਾਇਲ ਫੋਨ ਆਪਣੀਆਂ ਕਾਰਾਂ ਵਿਚ ਇਸਤੇਮਾਲ ਕਰਨਾ ਉਸ ਸਮੇਂ ਵੀ ਗੈਰ-ਕਾਨੂੰਨੀ ਹੋਵੇਗੀ, ਜਦੋਂ ਉਨ੍ਹਾਂ ਨੇ ਆਪਣਾ ਵਾਹਨ ਰੋਕਿਆ ਹੋਵੇਗਾ ਜਾਂ ਫਿਰ ਉਸਦੀ ਕਾਰ ਦੀਆਂ ਖਤਰੇ ਵਾਲੀਆਂ ਲਾਲ ਲਾਈਟਾਂ ਜਗਦੀਆਂ ਹੋਣਗੀਆਂ। ਅਸਲ ਵਿਚ ਜੇ ਕੋਈ ਡਰਾਈਵਰ ਆਪਣੀ ਕਾਰ ਨੂੰ ਨਿਰਧਾਰਿਤ ਪਾਰਕਿੰਗ ਖੇਤਰ ਵਿਚ ਖੜ੍ਹਾ ਨਹੀਂ ਕਰਦਾ ਤਾਂ ਉਸ ਨੂੰ ਵੀ ਸਜ਼ਾ ਦਿੱਤੀ ਜਾ ਸਕਦੀ ਹੈ।
ਫ੍ਰਾਂਸ 'ਚ 300000 ਡਰਾਈਵਰਾਂ ਨੂੰ ਹੋਇਆ ਸੀ ਜੁਰਮਾਨਾ—
2015 'ਚ ਫ੍ਰਾਂਸ ਵਿਚ 300000 ਡਰਾਈਵਰਾਂ ਨੂੰ ਕਾਰ ਚਲਾਉਂਦੇ ਹੋਏ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜੇ ਜਾਣ 'ਤੇ ਜੁਰਮਾਨਾ ਕੀਤਾ ਗਿਆ ਸੀ। ਹਾਲ ਹੀ ਵਿਚ ਸਰਵੇ ਵਿਚ ਦੱਸਿਆ ਗਿਆ ਹੈ ਕਿ ਫ੍ਰਾਂਸ ਵਿਚ 10 ਵਿਚੋਂ 9 ਡਰਾਈਵਰਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਡ੍ਰਾਈਵਿੰਗ ਕਰਦੇ ਹੋਏ ਆਪਣੇ ਸਮਾਰਟਫੋਨ ਦੀ ਵਰਤੋਂ ਕੀਤੀ ਸੀ ਜਾਂ ਫਿਰ ਉਨ੍ਹਾਂ ਨੂੰ ਮਿਲੇ ਸੰਦੇਸ਼ਾਂ ਨੂੰ ਮੋਬਾਇਲ 'ਤੇ ਪੜ੍ਹਿਆ ਸੀ। ਫ੍ਰਾਂਸ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਹੈ। 2016 ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 3469 ਤੱਕ ਪਹੁੰਚ ਗਈ ਸੀ। ਫ੍ਰਾਂਸ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਕਾਰ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਦੇ ਫੜੇ ਜਾਣ 'ਤੇ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਫ੍ਰਾਂਸ ਸਰਕਾਰ ਨੇ ਦੇਸ਼ ਦੀਆਂ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਹਨ।
135 ਡਾਲਰ ਤੱਕ ਹੋ ਸਕਦੈ ਜੁਰਮਾਨਾ—
ਇਸੇ ਦੇ ਨਤੀਜੇ ਮੁਤਾਬਕ ਡਰਾਈਵਰ ਨੂੰ 135 ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ ਅਤੇ ਨਾਲ ਹੀ 3 ਸਾਲ ਲਈ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ 'ਤੇ 3 ਅੰਕ ਲਾਏ ਜਾਣਗੇ। ਇਹ ਸਜ਼ਾ ਉਸੇ ਤਰ੍ਹਾਂ ਦੀ ਹੈ, ਜਿਵੇਂ ਫ੍ਰਾਂਸ ਵਿਚ ਗੱਡੀ ਚਲਾਉਂਦੇ ਸਮੇਂ ਆਪਣੇ ਫੋਨ ਦੀ ਵਰਤੋਂ ਦੌਰਾਨ ਫੜੇ ਗਏ ਲੋਕਾਂ ਨੂੰ ਦਿੱਤੀ ਜਾਂਦੀ ਹੈ। ਇਹ ਨਵੇਂ ਨਿਯਮ ਸਿਰਫ ਡਰਾਈਵਰਾਂ ਨੂੰ ਸਮਾਰਟਫੋਨ ਹੱਥ 'ਚ ਫੜੇ ਜਾਣ 'ਤੇ ਹੀ ਲਾਗੂ ਹੋਣਗੇ। ਕਾਰ ਵਿਚ fitted ਹੈਂਡ ਫ੍ਰੀ ਸੈੱਟ 'ਤੇ ਇਹ ਲਾਗੂ ਨਹੀਂ ਹੋਵੇਗਾ। ਅਦਾਲਤ ਨੇ ਇਹ ਫੈਸਲਾ ਇਕ ਡਰਾਈਵਰ ਦੀ ਅਪੀਲ 'ਤੇ ਦਿੱਤਾ, ਜਿਸ ਨੂੰ 2017 ਵਿਚ ਜੁਰਮਾਨਾ ਹੋਇਆ ਸੀ। ਡਰਾਈਵਰ ਨੂੰ ਉਸ ਸਮੇਂ ਫੋਨ ਦੀ ਵਰਤੋਂ ਕਰਨ 'ਤੇ ਜੁਰਮਾਨਾ ਕੀਤਾ ਗਿਆ ਸੀ, ਜਦੋਂ ਉਸ ਨੇ ਖਤਰੇ ਦੀਆਂ ਲਾਈਟਾਂ ਜਗਦੇ ਸਮੇਂ ਕਾਰ ਨੂੰ ਪਾਰਕ ਕਰ ਕੇ ਰੱਖਿਆ ਸੀ।


Related News