ਫਰਾਂਸ ''ਚ ਵਾਪਰਿਆ ਬੱਸ ਹਾਦਸਾ, 33 ਲੋਕ ਜ਼ਖਮੀ
Monday, Nov 04, 2019 - 09:37 AM (IST)

ਪੈਰਿਸ (ਵਾਰਤਾ): ਫਰਾਂਸ ਵਿਚ ਬੀਤੇ ਦਿਨ ਇਕ ਯਾਤਰੀ ਬੱਸ ਪਲਟ ਗਈ। ਇਸ ਹਾਦਸੇ ਵਿਚ 33 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਦੇ ਸਮੇਂ ਬੱਸ ਪੈਰਿਸ ਤੋਂ ਲੰਡਨ ਜਾ ਰਹੀ ਸੀ। ਸੋਮੇ ਅਧਿਕਾਰੀਆਂ ਦੇ ਮੁਤਾਬਕ ਐਤਵਾਰ ਸਵੇਰੇ ਇਕ ਯਾਤਰੀ ਬੱਸ ਪਲਟਣ ਨਾਲ 33 ਲੋਕ ਜ਼ਖਮੀ ਹੋ ਗਏ।
ਹਾਦਸੇ ਵਿਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਦਕਿ 29 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਵਿਚ ਫਰਾਂਸ ਦੇ 11 ਬ੍ਰਿਟੇਨ ਦੇ 10, ਅਮਰੀਕਾ ਦੇ 5, ਰੋਮਾਨੀਆ ਦੇ 2 ਅਤੇ ਸਪੇਨ, ਆਸਟ੍ਰੇਲੀਆ, ਮੌਰੀਸ਼ਸ, ਜਾਪਾਨ, ਸ਼੍ਰੀਲੰਕਾ ਦਾ ਇਕ-ਇਕ ਨਾਗਰਿਕ ਜ਼ਖਮੀ ਹੋਇਆ ਹੈ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ੁਮੁਤਾਬਕ ਹਾਦਸੇ ਦੇ ਸਮੇਂ ਬੱਸ ਵਿਚ ਡਰਾਈਵਰ ਸਮੇਤ ਕੁੱਲ 33 ਲੋਕ ਸਵਾਰ ਸਨ।