ਫ਼ਰਾਂਸ ''ਚ ਜਹਾਜ਼ ਬਣਾਉਣ ਤੇ ਉਡਾਣ ਵਾਲੀਆਂ ਕੰਪਨੀਆਂ ਲਈ 16.9 ਅਰਬ ਡਾਲਰ ਦੇ ਪੈਕੇਜ ਦਾ ਐਲਾਨ

Tuesday, Jun 09, 2020 - 04:36 PM (IST)

ਫ਼ਰਾਂਸ ''ਚ ਜਹਾਜ਼ ਬਣਾਉਣ ਤੇ ਉਡਾਣ ਵਾਲੀਆਂ ਕੰਪਨੀਆਂ ਲਈ 16.9 ਅਰਬ ਡਾਲਰ ਦੇ ਪੈਕੇਜ ਦਾ ਐਲਾਨ

ਪੈਰਿਸ (ਭਾਸ਼ਾ) : ਫ਼ਰਾਂਸ ਸਰਕਾਰ ਨੇ ਕੋਵਿਡ-19 ਸੰਕਟ ਨਾਲ ਜੂਝ ਰਹੇ ਹਵਾਬਾਜ਼ੀ ਅਤੇ ਏਅਰਲਾਈਨ ਉਦਯੋਗ ਦੀ ਮਦਦ ਲਈ 15 ਅਰਬ ਯੂਰੋ (16.9 ਅਰਬ ਡਾਲਰ) ਦੇ ਸਹਾਇਤਾ ਪੈਕੇਜ ਦੀ ਘੋਸ਼ਣਾ ਕੀਤੀ ਹੈ। ਇਸ ਪੈਕੇਜ ਨਾਲ ਜਹਾਜ਼ ਨਿਰਮਾਤਾ ਏਅਰਬਸ ਅਤੇ ਸਿਵਲ ਹਵਾਬਾਜ਼ੀ ਸੇਵਾ ਕੰਪਨੀ ਏਅਰ ਫ਼ਰਾਂਸ ਨੂੰ ਫਾਇਦਾ ਹੋਵੇਗਾ। ਵਿੱਤ ਮੰਤਰੀ ਬਰੂਨੋ ਲੀ ਮਾਯਰੇ ਨੇ ਮੰਗਲਵਾਰ ਨੂੰ ਇਸ ਪੈਕੇਜ ਦੀ ਘੋਸ਼ਣਾ ਕੀਤੀ। ਇਨ੍ਹਾਂ ਕੰਪਨੀਆਂ ਵਿਚ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਨੌਕਰੀ ਮਿਲੀ ਹੋਈ ਹੈ। ਕੋਰਾਨਾ ਵਾਇਰਸ ਨਾਲ ਬਾਜ਼ਾਰ ਅਸਤ-ਵਿਅਸਤ ਹੋਣ ਕਾਰਨ ਇਨ੍ਹਾਂ ਲੋਕਾਂ ਦੀਆਂ ਨੌਕਰੀਆਂ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ। ਇਸ ਨੂੰ ਵੇਖਦੇ ਹੋਏ ਸਰਕਾਰ ਨੇ ਇਹ ਪੈਕੇਜ ਪੇਸ਼ ਕੀਤਾ ਹੈ।

ਪੈਕੇਜ ਵਿਚ ਡਾਇਰੈਕਟ ਸਰਕਾਰੀ ਨਿਵੇਸ਼, ਸਬਸਿਡੀ, ਕਰਜ਼ ਅਤੇ ਕਰਜ਼ 'ਤੇ ਗਾਂਰਟੀ ਦੀ ਵਿਵਸਥਾ ਹੋਵੇਗੀ। ਪੈਕੇਜ ਦੇ ਤਹਿਤ ਕੰਪਨੀਆਂ ਨੂੰ ਬਿਜਲੀ , ਹਾਈਡ੍ਰੋਜਨ ਜਾਂ ਪ੍ਰਦੂਸ਼ਣ ਘੱਟ ਕਰਨ ਵਾਲੀ ਤਕਨੀਕ ਵਾਲੇ ਜਹਾਜ਼ਾਂ 'ਤੇ ਜਿਆਦਾ ਤੇਜ਼ੀ ਨਾਲ ਅਤੇ ਵੱਧ ਮਾਤਰਾ ਵਿਚ ਨਿਵੇਸ਼ ਲਈ ਪ੍ਰੋਤਸਾਹਨ ਦਿੱਤਾ ਜਾਵੇਗਾ। ਇਸ ਪੈਕਜ ਵਿਚ ਏਅਰ ਫ਼ਰਾਂਸ ਲਈ 7 ਅਰਬ ਯੂਰੋ ਦੇ ਕਰਜ਼ ਅਤੇ ਕਰਜ਼ 'ਤੇ ਗਾਰੰਟੀ ਦਾ ਵਾਅਦਾ ਵੀ ਸ਼ਾਮਲ ਹੈ ਜੋ ਪਹਿਲਾਂ ਹੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਏਅਰਲਾਈਨ ਦੇ ਜ਼ਿਆਦਾਤਰ ਜਹਾਜ਼ ਇਸ ਸਮੇਂ ਵਾਇਰਸ ਕਾਰਨ ਲਾਗੂ ਪਾਬੰਦੀਆਂ ਦੇ ਚਲਦੇ ਖੜ੍ਹੇ ਹਨ। ਵਿੱਤ ਮੰਤਰੀ ਲੀ ਮਾਯਰੇ ਨੇ ਕਿਹਾ, 'ਅਸੀ ਫ਼ਰਾਂਸ ਦੇ ਉਦਯੋਗਾਂ ਦੀ ਮਦਦ ਲਈ ਹਰ ਸੰਭਵ ਉਪਾਅ ਕਰਾਂਗੇ, ਕਿਉਂਕਿ ਇਹ ਉਦਯੋਗ ਸਾਡੀ ਪ੍ਰਭੂਸੱਤਾ, ਸਾਡੇ ਰੋਜ਼ਗਾਰ ਅਤੇ ਸਾਡੀ ਅਰਥਵਿਵਸਥਾ ਲਈ ਜ਼ਰੂਰੀ ਹੈ।


author

cherry

Content Editor

Related News