ਪਾਕਿਸਤਾਨ ’ਚ ਅੱਤਵਾਦੀਆਂ ਦੇ ਹਮਲੇ ’ਚ ਚਾਰ ਫੌਜੀਆਂ ਦੀ ਮੌਤ

09/14/2019 7:46:55 PM

ਇਸਲਾਮਾਬਾਦ– ਪਾਕਿਸਤਾਨ ’ਚ ਅਫਗਾਨਿਸਤਾਨ ਨਾਲ ਲੱਗਦੇ ਕਬਾਇਲੀ ਇਲਾਕੇ ’ਚ ਦੋ ਵੱਖ-ਵੱਖ ਅੱਤਵਾਦੀ ਹਮਿਲਆਂ ’ਚ ਚਾਰ ਫੌਜੀਅਂ ਦੀ ਮੌਤ ਹੋ ਗਈ। ਫੌਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਹ ਹਮਲੇ ਸ਼ੁੱਕਰਵਾਰ ਨੂੰ ਖੈਬਰ ਪਖਤੂਨਖਵਾ ਦੇ ਦੀਰ ਇਲਾਕੇ ’ਚ ਤੇ ਉੱਤਰੀ ਵਜ਼ੀਰਿਸਤਾਨ ਦੇ ਸਿਪਨ ਵਾਮ ਇਲਾਕੇ ’ਚ ਹੋਏ।

ਪਾਕਿਸਤਾਨੀ ਫੌਜ ਨੇ ਕਿਹਾ ਕਿ ਅੱਤਵਾਦੀਆਂ ਨੇ ਦੀਰ ਇਲਾਕੇ ’ਚ ਸਰਹੱਦ ਪਾਰ ਵਾੜ੍ਹ ਲਗਾ ਰਹੇ ਸੁਰੱਖਿਆਂ ਬਲਾਂ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਤਿੰਨ ਫੌਜੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਫੌਜੀ ਜ਼ਖਮੀ ਹੋ ਗਿਆ। ਫੌਜ ਨੇ ਕਿਹਾ ਕਿ ਇਕ ਹੋਰ ਘਟਨਾ ’ਚ ਅੱਤਵਾਦੀਆਂ ਨੇ ਸਪਿਨ ਵਾਮ ਇਲਾਕੇ ’ਚ ਸੁਰੱਖਿਆ ਬਲਾਂ ਦੇ ਨਿਯਮਿਤ ਗਸ਼ਤ ਦਲ ’ਤੇ ਗੋਲੀਬਾਰੀ ਕੀਤੀ। ਹਮਲੇ ’ਚ ਇਕ ਫੌਜੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਵਾਬੀ ਕਾਰਵਾਈ ’ਚ ਦੋਵੇਂ ਹਮਲਾਵਰ ਮਾਰੇ ਗਏ।


Baljit Singh

Content Editor

Related News